ਕੈਨੇਡਾ: ਦੱਖਣੀ ਏਸ਼ਿਆਈ ਕਾਰੋਬਾਰੀਆਂ ਤੋਂ ਫਿਰੌਤੀ ਵਸੂਲੀ ਦੇ ਦੋਸ਼ ’ਚ 5 ਪੰਜਾਬੀ ਗ੍ਰਿਫ਼ਤਾਰ, ਮੁਲਜ਼ਮਾਂ ’ਚ ਦੋ ਮੁਟਿਆਰਾਂ ਸ਼ਾਮਲ
01:30 PM Feb 08, 2024 IST
Advertisement
ਟੋਰਾਂਟੋ, 8 ਫਰਵਰੀ
ਕੈਨੇਡੀਅਨ ਪੁਲੀਸ ਨੇ ਗ੍ਰੇਟਰ ਟੋਰਾਂਟੋ ਵਿੱਚ ਦੱਖਣੀ ਏਸ਼ਿਆਈ ਕਾਰੋਬਾਰੀਆਂ ਤੋਂ ਧਮਕੀਆਂ ਦੇ ਕੇ ਫਿਰੌਤੀ ਵਸੂਲਣ ਦੇ ਮਾਮਲੇ ’ਚ ਪੰਜਾਬ ਤਿੰਨ ਨੌਜਵਾਨਾਂ ਤੇ ਅਤੇ ਦੋ ਮੁਟਿਆਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਤੇ ਕਰੀਬ ਦੋ ਦਰਜਨ ਦੋਸ਼ ਲਾਏ ਹਨ। ਮੁਲਜ਼ਮਾਂ ਦੀ ਪਛਾਣ 23 ਸਾਲਾ ਗਗਨ ਅਜੀਤ ਸਿੰਘ, 23 ਸਾਲਾ ਅਨਮੋਲਦੀਪ ਸਿੰਘ, 25 ਸਾਲਾ ਹਸ਼ਮੀਤ ਕੌਰ ਅਤੇ 21 ਸਾਲਾ ਲਾਇਮਨਜੋਤ ਕੌਰ ਵਜੋਂ ਹੋਈ ਹੈ। ਇਹ ਸਾਰੇ ਬਰੈਂਪਟਨ ਅਤੇ ਮਿਸੀਸਾਗਾ ਦੇ ਰਹਿਣ ਵਾਲੇ ਹਨ। ਪੰਜਵੇਂ ਮੁਲਜ਼ਮ ਦੀ ਪਛਾਣ 39 ਸਾਲਾ ਅਰੁਣਦੀਪ ਥਿੰਦ ਵਜੋਂ ਹੋਈ ਹੈ।
Advertisement
Advertisement
Advertisement