ਕੈਨੇਡਾ: ਬ੍ਰ੍ਰਿਟਿਸ਼ ਕੋਲੰਬੀਆ ’ਚ ਜਹਾਜ਼ ਕਰੈਸ਼ ਹੋਣ ਕਾਰਨ ਭਾਰਤ ਦੇ ਦੋ ਪਾਇਲਟਾਂ ਸਣੇ 3 ਮੌਤਾਂ
11:52 AM Oct 07, 2023 IST
Advertisement
ਵਾਸ਼ਿੰਗਟਨ, 7 ਅਕਤੂਬਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚਿਲੀਵੈਕ ਸ਼ਹਿਰ ਵਿੱਚ ਛੋਟੇ ਹਵਾਈ ਜਹਾਜ਼ ਦੇ ਕਰੈਸ਼ ਹੋਣ ਕਾਰਨ ਮਾਰੇ ਗਏ ਤਿੰਨਾਂ ਵਿਅਕਤੀਆਂ ਵਿੱਚੋਂ ਦੋ ਟਰੇਨੀ ਪਾਇਲਟ ਭਾਰਤ ਦੇ ਹਨ। ਟੀਵੀ ਰਿਪੋਰਟਾਂ ਮੁਤਾਬਕ ਦੋਵੇਂ ਟਰੇਨੀ ਪਾਇਲਟ ਮੁੰਬਈ ਦੇ ਰਹਿਣ ਵਾਲੇ ਸਨ। ਦੋ-ਇੰਜਣ ਵਾਲਾ ਹਲਕਾ ਹਵਾਈ ਜਹਾਜ਼ ਸਥਾਨਕ ਹਵਾਈ ਅੱਡੇ ਦੇ ਨੇੜੇ ਮੋਟਲ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਹ ਜਾਂਚ ਕਰ ਰਿਹਾ ਹੈ ਪਾਇਲਟ ਸਮੇਤ ਜਹਾਜ਼ ਵਿਚ ਸਵਾਰ ਸਾਰੇ ਤਿੰਨ ਵਿਅਕਤੀ ਮਾਰੇ ਗਏ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਕਿਹਾ ਕਿ ਉਹ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੀ ਹੈ।
Advertisement
Advertisement