For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ ਪੰਜਾਬੀ ਮੂਲ ਦੇ ਦਸ ਉਮੀਦਵਾਰ ਜੇਤੂ

11:39 AM Oct 20, 2024 IST
ਕੈਨੇਡਾ  ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ ਪੰਜਾਬੀ ਮੂਲ ਦੇ ਦਸ ਉਮੀਦਵਾਰ ਜੇਤੂ
ਉਪਰ: ਨਿੱਕੀ ਸ਼ਰਮਾ, ਰਵੀ ਕਾਹਲੋਂ, ਹਰਵਿੰਦਰ ਕੌਰ ਸੰਧੂ; ਹੇਠਾਂ: ਰਾਜ ਚੌਹਾਨ, ਜਗਰੂਪ ਬਰਾੜ ਤੇ ਮਨਦੀਪ ਧਾਲੀਵਾਲ
Advertisement

ਸੁਖਮੀਤ ਭਸੀਨ
ਬਠਿੰਡਾ, 20 ਅਕਤੂਬਰ
ਬ੍ਰਿਟਿਸ਼ ਕੋਲੰਬੀਆ (ਬੀਸੀ) ਦੀਆਂ ਸੂਬਾਈ ਚੋਣਾਂ ਵਿਚ ਪੰਜਾਬੀ ਮੂਲ ਦੇ ਦਸ ਉਮੀਦਵਾਰ ਜੇਤੂ ਰਹੇ ਹਨ ਜਦੋਂਕਿ ਇਕ ਉਮੀਦਵਾਰ ਵੋਟਾਂ ਦੀ ਗਿਣਤੀ ਦੌਰਾਨ ਅੱਗੇ ਚੱਲ ਰਿਹਾ ਹੈ। ਉਂਝ ਇਨ੍ਹਾਂ ਚੋਣਾਂ ਵਿਚ ਨਿਊ ਡੈਮੋਕਰੈਟਿਕ ਪਾਰਟੀ ਤੇ ਕੰਜ਼ਰਵੇਟਿਵ ਵਿਚਾਲੇ ਫ਼ਸਵਾਂ ਮੁਕਾਬਲਾ ਹੈ। ਡੈਵਿਡ ਐਬੀ ਦੀ ਅਗਵਾਈ ਵਾਲੀ ਐੱਨਡੀਪੀ ਨੇ 46 ਤੇ ਜੌਹਨ ਰਸਟਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਨੇ 45 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਗ੍ਰੀਨ ਪਾਰਟੀ ਬ੍ਰਿਟਿਸ਼ ਕੋਲੰਬੀਆ ਦੇ 93 ਮੈਂਬਰੀ ਸਦਨ ਵਿਚ ਸਿਰਫ਼ ਦੋ ਸੀਟਾਂ ਜਿੱਤਣ ਵਿਚ ਸਫ਼ਲ ਰਹੀ ਹੈ।
ਰਵੀ ਕਾਹਲੋਂ ਡੇਲਟਾ ਨੌਰਥ ਸੀਟ ਉੱਤੇ ਚੰਗੇ ਫ਼ਰਕ ਨਾਲ ਆਪਣੀ ਦਾਅਵੇਦਾਰੀ ਬਰਕਰਾਰ ਰੱਖਣ ਵਿਚ ਸਫ਼ਲ ਰਹੇ ਹਨ। ਰਾਜ ਚੌਹਾਨ, ਜੋ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨਕ ਅਸੈਂਬਲੀ ਦੇ ਸਪੀਕਰ ਸਨ, ਨੇ ਰਿਕਾਰਡ 6ਵੀਂ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਹ 2013 ਤੋਂ 2017 ਦੇ ਅਰਸੇ ਦੌਰਾਨ ਸਹਾਇਕ ਡਿਪਟੀ ਸਪੀਕਰ ਅਤੇ 2017 ਤੋਂ 2020 ਦੌਰਾਨ ਡਿਪਟੀ ਸਪੀਕਰ ਵੀ ਰਹੇ ਹਨ। ਹੋਰਨਾਂ ਵੱਡੇ ਨਾਵਾਂ ਵਿਚੋਂ ਜਗਰੂਪ ਬਰਾੜ ਸਰੀ ਫਲੀਟਵੁੱਡ ਤੋਂ 7ਵੀਂ ਵਾਰ ਜਿੱਤੇ ਹਨ। ਉਹ ਹੁਣ ਤੱਕ ਇਕ ਵਾਰ 2013 ਵਿਚ ਹੀ ਹਾਰੇ ਹਨ। ਬਰਾੜ ਬਠਿੰਡਾ ਦੇ ਜੰਮਪਲ ਹਨ ਤੇ ਉਹ ਭਾਰਤ ਦੀ ਪੁਰਸ਼ ਕੌਮੀ ਬਾਸਕਟਬਾਲ ਟੀਮ ਦੇ ਮੈਂਬਰ ਵੀ ਰਹੇ ਹਨ। ਕੰਜ਼ਰਵੇਟਿਵ ਪਾਰਟੀ ਉਮੀਦਵਾਰ ਮਨਦੀਪ ਧਾਲੀਵਾਲ ਨੇ ਸਰੀ ਨੌਰਥ ਤੋਂ ਸਿੱਖਿਆ ਤੇ ਬਾਲ ਭਲਾਈ ਮੰਤਰੀ ਰਚਨਾ ਸਿੰਘ ਨੂੰ ਹਰਾਇਆ। ਜਿਨੀ ਸਿਮਸ ਸਰੀ ਪੈਨੋਰਮਾ ਤੋਂ ਹਾਰ ਗਏ। ਐੱਨਡੀਪੀ ਉਮੀਦਵਾਰ ਰਵੀ ਪਰਮਾਰ ਲੈਂਗਫੌਰਡ ਹਾਈਲੈਂਡ ਤੋਂ, ਸੁਨੀਤਾ ਧੀਰ ਵੈਨਕੂਵਰ ਲੰਗਾਰਾ ਤੋਂ, ਰੀਆ ਅਰੋੜ ਬਰਨਾਬੀ ਈਸਟ ਤੇ ਹਰਵਿੰਦਰ ਕੌਰ ਸੰਧੂ ਵਰਨੋਨ ਮੋਨਾਸ਼੍ਰੀ ਤੋਂ ਜੇਤੂ ਰਹੇ। ਹਰਵਿੰਦਰ ਨੇ ਇਥੋਂ ਦੂਜੀ ਵਾਰ ਚੋਣ ਜਿੱਤੀ ਹੈ। ਅਟਾਰਨੀ ਜਨਰਲ ਨਿੱਕੀ ਸ਼ਰਮਾ ਵੀ ਵੈਨਕੂਵਰ ਹੇਸਟਿੰਗਜ਼ ਤੋਂ ਮੁੜ ਚੋਣ ਜਿੱਤ ਗਈ। ਕੰਜ਼ਰਵੇਟਿਵ ਆਗੂ ਹਰਮਨ ਸਿੰਘ ਭੰਗੂ ਲੈਂਗਲੀ ਐਬੋਟਸਫੋਰਡ ਤੋਂ ਜੇਤੂ ਰਹੇ। ਕੰਜ਼ਰਵੇਟਿਵ ਆਗੂ ਹੋਨਵੀਰ ਸਿੰਘ ਰੰਧਾਵਾ ਸਰੀ ਗਿਲਡਫੋਰਡ ਤੋਂ 103 ਵੋਟਾਂ ਨਾਲ ਅੱਗੇ ਸਨ ਤੇ ਵੋਟਾਂ ਦੀ ਗਿਣਤੀ ਜਾਰੀ ਸੀ।

Advertisement

ਜਿੱਤੇ ਪੰਜਾਬੀਆਂ ਦੀ ਸੂਚੀ

Advertisement

1. ਰਵੀ ਕਾਹਲੋਂ - ਡੈਲਟਾ ਨੌਰਥ (ਐੱਨਡੀਪੀ)
2. ਰਾਜ ਚੌਹਾਨ - ਬ੍ਰਿਟਿਸ਼ ਕੋਲੰਬੀਆ ਅਸੈਬਲੀ ਦੇ ਸਪੀਕਰ (ਐੱਨਡੀਪੀ)
3. ਜਗਰੂਪ ਬਰਾੜ - ਸਰੀ ਫਲੀਟਵੁੱਡ (ਐੱਨਡੀਪੀ)
4. ਮਨਦੀਪ ਧਾਲੀਵਾਲ- ਸਰੀ ਨਾਰਥ (ਕੰਜ਼ਰਵੇਟਿਵ ਪਾਰਟੀ)
5. ਰਵੀ ਪਰਮਾਰ - ਲੈਂਗਫੌਰਡ ਹਾਈਲੈਂਡ (ਐੱਨਡੀਪੀ)
6. ਸੁਨੀਤਾ ਧੀਰ - ਵੈਨਕੂਵਰ ਲੰਗਾਰਾ (ਐੱਨਡੀਪੀ)
7. ਰੀਆ ਅਰੋੜਾ - ਬਰਨਾਬੀ ਈਸਟ (ਐੱਨਡੀਪੀ)

8. ਹਰਵਿੰਦਰ ਕੌਰ ਸੰਧੂ - ਵਰਨੋਨਸ ਮੋਨਾਸ਼੍ਰੀ (ਐੱਨਡੀਪੀ)
9. ਨਿੱਕੀ ਸ਼ਰਮਾ - ਵੈਨਕੂਵਰ ਹੇਸਟਿੰਗਜ਼ (ਐੱਨਡੀਪੀ)
10. ਹਰਮਨ ਸਿੰਘ ਭੰਗੂ - ਲੈਂਗਲੀ ਐਬੋਟਸਫੋਰਡ (ਕੰਜ਼ਰਵੇਟਿਵ ਪਾਰਟੀ)

ਹਰਨਵੀਰ ਸਿੰਘ ਰੰਧਾਵਾ - ਸਰੀ ਗਿਲਡਫੋਰਡ (ਕੰਜ਼ਰਵੇਟਿਵ ਪਾਰਟੀ) 103 ਵੋਟਾਂ ਦੀ ਲੀਡ, ਨਤੀਜਾ ਆਉਣਾ ਬਾਕੀ।

Advertisement
Author Image

Advertisement