For the best experience, open
https://m.punjabitribuneonline.com
on your mobile browser.
Advertisement

ਜੇਜੇਪੀ ਉਮੀਦਵਾਰ ਰਮੇਸ਼ ਖਟਕ ਵੱਲੋਂ ਪਿੰਡਾਂ ਵਿੱਚ ਪ੍ਰਚਾਰ

10:24 AM May 12, 2024 IST
ਜੇਜੇਪੀ ਉਮੀਦਵਾਰ ਰਮੇਸ਼ ਖਟਕ ਵੱਲੋਂ ਪਿੰਡਾਂ ਵਿੱਚ ਪ੍ਰਚਾਰ
ਪਿੰਡ ਜੰਡਵਾਲਾ ਜਾਟਾਂ ਵਿੱਚ ਸੰਬੋਧਨ ਕਰਦੇ ਹੋਏ ਨਰਿੰਦਰ ਸਿੰਘ ਬਰਾੜ। -ਫੋਟੋ: ਪੰਨੀਵਾਲੀਆ
Advertisement

ਪੱਤਰ ਪ੍ਰੇਰਕ
ਕਾਲਾਂਵਾਲੀ, 11 ਮਈ
ਜਨਨਾਇਕ ਜਨਤਾ ਪਾਰਟੀ ਦੇ ਸਿਰਸਾ ਸੰਸਦੀ ਸੀਟ ਦੇ ਉਮੀਦਵਾਰ ਰਮੇਸ਼ ਖਟਕ ਨੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪਿੰਡ ਔਢਾਂ, ਸਾਲਮਖੇੜਾ, ਚੋਰਮਾਰ, ਕਿੰਗਰਾ, ਮਲਿਕਪੁਰਾ, ਜੰਡਵਾਲਾ ਜਾਟਾਂ, ਟੱਪੀ, ਮਿਠੜੀ, ਖੂਈਆਂ ਮਲਕਾਣਾ, ਦੀਵਾਨ ਖੇੜਾ, ਸਾਵੰਤ ਖੇੜਾ, ਨੀਲਿਆਂਵਾਲੀ, ਪੰਨੀਵਾਲਾ ਰੁਲਦੂ, ਹੈਬੂਆਣਾ ਤੇ ਮਾਂਗੇਆਣਾ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਸ੍ਰੀ ਖਟਕ ਨੇ ਕਿਹਾ ਕਿ ਜੇਜੇਪੀ ਹਰਿਆਣਾ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਦੀ ਯੋਗ ਅਗਵਾਈ ਵਿੱਚ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ ਨੇ ਹਰਿਆਣਾ ਦੇ ਪ੍ਰਗਤੀਸ਼ੀਲ ਵਿਕਾਸ ਲਈ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਸਨ। ਇਸ ਮੌਕੇ ਜੇਜੇਪੀ ਘੱਟ ਗਿਣਤੀ ਸੈੱਲ ਦੇ ਸੂਬਾ ਕੋ-ਆਰਡੀਨੇਟਰ ਸਰਵਜੀਤ ਸਿੰਘ ਮਸੀਤਾਂ, ਯੂਥ ਜੇਜੇਪੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਮੱਟਦਾਦੂ, ਡੱਬਵਾਲੀ ਹਲਕਾ ਪ੍ਰਧਾਨ ਨਰਿੰਦਰ ਸਿੰਘ ਬਰਾੜ, ਜਗਸੀਰ ਸਿੰਘ ਮੈਂਬਰ ਐਚ.ਐੱਸ.ਜੀ.ਪੀ.ਸੀ., ਮਨਜੀਤ ਸਿੰਘ ਸਰਪੰਚ, ਭੀਮ ਸਹਾਰਨ ਸਰਪੰਚ ਅਤੇ ਸੋਹਣ ਸਿੰਘ ਜੰਡਵਾਲਾ ਨੇ ਰਮੇਸ਼ ਖੱਟਕ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

Advertisement

Advertisement
Author Image

Advertisement
Advertisement
×