For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਵੱਲੋਂ ਪਿੰਡਾਂ ’ਚ ਪ੍ਰਚਾਰ

12:20 PM Sep 18, 2024 IST
ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਵੱਲੋਂ ਪਿੰਡਾਂ ’ਚ ਪ੍ਰਚਾਰ
ਨਰਾਇਣਗੜ੍ਹ ਵਿੱਚ ਰੈਲੀ ਦੌਰਾਨ ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਤੇ ਰਾਮ ਕਿਸ਼ਨ ਗੁੱਜਰ।
Advertisement

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 17 ਸਤੰਬਰ
ਜਨ ਸੰਪਰਕ ਮੁਹਿੰਮ ਦੀ ਲੜੀ ਨੂੰ ਅੱਗੇ ਤੋਰਦਿਆਂ ਨਰਾਇਣਗੜ੍ਹ ਤੋਂ ਕਾਂਗਰਸ ਦੀ ਉਮੀਦਵਾਰ ਸ਼ੈਲੀ ਚੌਧਰੀ ਅਤੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਚੌਧਰੀ ਰਾਮ ਕਿਸ਼ਨ ਗੁੱਜਰ ਨੇ ਸਮਰਥਕਾਂ ਨਾਲ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਅੱਜ ਉਹ ਪਿੰਡ ਗੰਨੀ ਖੇੜਾ, ਗਾਜ਼ੀਪੁਰ ਅਤੇ ਰਾਏਵਾਲੀ ਵਿੱਚ ਪੁੱਜੇ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸਭ ਨੂੰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਵਾਰ ਹਰਿਆਣਾ ਵਿੱਚ ਮਜ਼ਬੂਤ ​​ਸਰਕਾਰ ਬਣਾਏਗੀ। ਸ਼ੈਲੀ ਅਤੇ ਰਾਮ ਕਿਸ਼ਨ ਗੁੱਜਰ ਦਾ ਹਰ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸ਼ੈਲੀ ਚੌਧਰੀ ਨੇ ਕਿਹਾ ਕਿ ਭਾਜਪਾ ਦੇ ਰਾਜ ਦੌਰਾਨ ਹਰ ਵਰਗ ਦੁਖੀ ਰਿਹਾ ਹੈ ਅਤੇ ਭਾਜਪਾ ਨੇ ਲੋਕਾਂ ਦੀ ਦੁਰਦਸ਼ਾ ਸੁਣਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਤੇ ਲੋਕ ਆਪਣੇ ਦੁੱਖ ਨੂੰ ਲੈ ਕੇ ਆਗੂਆਂ ਕੋਲ ਪਹੁੰਚਦੇ ਰਹਿੰਦੇ ਸਨ ਪਰ ਭਾਜਪਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੋਂ ਅਸਮਰੱਥ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣਾ ਆਸ਼ੀਰਵਾਦ ਦੇ ਕੇ ਕਾਂਗਰਸ ਦੇ ਹੱਥ ਮਜ਼ਬੂਤ ​​ਕਰੋ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Advertisement

ਡੀਐੱਸਪੀ ਦੀ ਅਗਵਾਈ ਹੇਠ ਕੀਤਾ ਫਲੈਗ ਮਾਰਚ

ਜੀਂਦ (ਪੱਤਰ ਪ੍ਰੇਰਕ): ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਸ਼ਾਂਤਮਈ ਅਤੇ ਪਾਰਦਰਸ਼ੀ ਮੁਕੰਮਲ ਕਰਵਾਉਣ ਲਈ ਐੱਸਪੀ ਸੁਮਿਤ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਡੀਐੱਸਪੀ ਗੀਤਿਕਾ ਜਾਖੜ ਦੀ ਅਗਵਾਈ ਹੇਠ ਇੱਥੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਲੋਕਾਂ ਨੂੰ ਬਿਨਾਂ ਡਰ ਤੋਂ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਗੀਤਿਕਾ ਜਾਖੜ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਤੇ ਪੈਰਾ ਮਿਲਟਰੀ ਫੋਰਸ ਨੇ ਮਿਲ ਕੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਇਸ ਮੌਕੇ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੇ ਲਗਪਗ 120 ਤੋਂ ਵੱਧ ਜਵਾਨ ਹਾਜ਼ਰ ਰਹੇ। ਇਸ ਤੋਂ ਪੁਲੀਸ ਨੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਕਈ ਥਾਈਂ ਨਾਕੇ ਲਾਏ ਹੋਏ ਹਨ। ਇਸ ਮੌਕੇ ਡੀਐੱਸਪੀ ਤੋਂ ਇਲਾਵਾ ਥਾਣਾ ਮੁਖੀ ਜੀਂਦ ਸ਼ਹਿਰ ਮਨੀਸ਼ ਕੁਮਾਰ, ਮਹਿਲਾ ਥਾਣਾ ਮੁਖੀ ਮੁਕੇਸ਼ ਦੇਵੀ, ਆਈਟੀਬੀਪੀ ਦੇ ਇੰਸਪੈਕਟਰ ਦੇਸ਼ ਰਾਜ ਦੀ ਟੀਮ ਸਣੇ ਕਰੀਬ 120 ਜਵਾਨਾਂ ਨੇ ਫਲੈਗ ਵਿੱਚ ਹਿੱਸਾ ਲਿਆ।

Advertisement

ਵਿਦਿਆਰਥਣਾਂ ਨੂੰ ਵੋਟ ਪਾਉਣ ਦੀ ਸਹੁੰ ਚੁਕਾਈ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਆਰੀਆ ਕੰਨਿਆ ਕਾਲਜ ਵਿੱਚ ਮਤਦਾਤਾ ਸਮਿਤੀ ਵੱਲੋਂ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵੋਟਰਾਂ ਨੂੰ ਅਗਾਮੀ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਸ਼ਾਹਬਾਦ ਮਾਰਕੰਡਾ ਦੇ ਉਪ ਮੰਡਲ ਅਧਿਕਾਰੀ ਵਿਵੇਕ ਚੌਧਰੀ ਦੀ ਹਾਜ਼ਰੀ ਵਿੱਚ ਕਾਲਜ ਦੀ ਮਤਦਾਤਾ ਸਮਿਤੀ ਨੂੰ ਨੋਡਲ ਅਫਸਰ ਕੈਪਟਨ ਡਾ. ਜੋਤੀ ਸ਼ਰਮਾ ਨੇ ਮੌਜੂਦ 70 ਵਿਦਿਆਰਥਣਾਂ ਸਟਾਫ ਤੇ ਗੈਰ ਕਰਮਚਾਰੀ ਸਟਾਫ ਨੂੰ ਨਿਰਪੱਖ ਤੇ ਸ਼ਾਂਤੀਪੂਰਵਕ ਵੋਟ ਪਾਉਣ ਦੀ ਸਹੁੰ ਚੁਕਾਈ। ਇਸ ਮੌਕੇ ਨਗਰ ਸਮਿਤੀ ਦੇ ਸਕੱਤਰ ਸੁਰਿੰਦਰ ਮਲਿਕ, ਡਾ. ਐੱਸਐਸ ਅਹੂਜਾ, ਹਿਮਾਨੀ ਅਗਰਵਾਲ ਮਮਤਾ, ਪੂਜਾ, ਰਾਜੇਸ਼ ਨੰਦ ਆਦਿ ਮੌਜੂਦ ਸਨ।

Advertisement
Author Image

Advertisement