ਵਿਧਾਇਕ ਰੰਧਾਵਾ ਵੱਲੋਂ ਲਾਲੜੂ ਖੇਤਰ ’ਚ ਪ੍ਰਚਾਰ
08:46 AM May 28, 2024 IST
Advertisement
ਲਾਲੜੂ: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਖੇਤਰ ਦੇ ਪਿੰਡ ਭਾਗਸੀ, ਭੁੱਖੜੀ, ਸਿਉਲੀ, ਝੁਆਂਸਾ, ਟਰੜਕ, ਜੰਡਲੀ, ਅੰਬਛੱਪਾ, ਜੌਲਾ ਕਲਾ, ਜੌਲਾ ਖੁਰਦ, ਜਿਓਲੀ, ਖੇੜੀ ਜੱਟਾਂ, ਰਾਮਪੁਰ ਬਹਾਲ, ਹਮਾਂਯੂੰਪੁਰ, ਤਸਿੰਬਲੀ ਅਤੇ ਲਾਲੜੂ ਦੇ ਵਾਰਡ ਨੰਬਰ 14 ਵਿੱਚ ਚੋਣ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਸ੍ਰੀ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ’ਚ ਲਗਾਤਾਰ ਕੰਮ ਕਰ ਰਹੀ ਹੈ, ਜਦੋਂਕਿ ਪਹਿਲਾਂ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਲਾਲੜੂ ਖੇਤਰ ਲਈ ਨਹਿਰੀ ਪਾਣੀ ਦੀ ਮੰਗ ਕੀਤੀ ਗਈ ਹੈ, ਜੋ ਮਾਨ ਸਰਕਾਰ ਵੱਲੋਂ ਜ਼ਰੂਰ ਪੂਰੀ ਕੀਤੀ ਜਾਵੇਗੀ। -ਪੱਤਰ ਪ੍ਰੇਰਕ
Advertisement
Advertisement