For the best experience, open
https://m.punjabitribuneonline.com
on your mobile browser.
Advertisement

ਰਵਨੀਤ ਬਿੱਟੂ ਦੇ ਹੱਕ ਵਿੱਚ ਪ੍ਰਚਾਰ

10:04 AM May 25, 2024 IST
ਰਵਨੀਤ ਬਿੱਟੂ ਦੇ ਹੱਕ ਵਿੱਚ ਪ੍ਰਚਾਰ
ਲੁਧਿਆਣਾ ਵਿੱਚ ਪ੍ਰਚਾਰ ਕਰਦੇ ਹੋਏ ਪ੍ਰੀਤੀ ਸਪਰੂ ਅਤੇ ਮਨੀਸ਼ਾ ਗੁਲਾਟੀ। -ਫੋਟੋ: ਇੰਦਰਜੀਤ ਵਰਮਾ
Advertisement

ਲੁਧਿਆਣਾ:

Advertisement

ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਪਤਨੀ ਅਨੁਪਮਾ ਕੌਰ ਬਿੱਟੂ ਵੱਲੋਂ ਹਲਕਾ ਆਤਮ ਨਗਰ ਦੇ ਇਲਾਕਿਆਂ ਸ਼ਿਮਲਾਪੁਰੀ ਤੇ ਜਨਤਾ ਨਗਰ ਵਿੱਚ ਰੋਡ ਸ਼ੋਅ ਦੌਰਾਨ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਬਿੱਟੂ ਨੂੰ ਵੋਟਾਂ ਪ ਾਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਮੈਨ ਮਨੀਸ਼ਾ ਗੁਲਾਟੀ, ਫਿਲਮੀ ਅਦਾਕਾਰਾ ਪ੍ਰੀਤੀ ਸਪਰੂ, ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਸ਼ੀਨੂੰ ਚੁੱਘ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਅਨੁਪਮਾ ਨੇ ਕਿਹਾ ਕਿ ਉਹ ਰਵਨੀਤ ਬਿੱਟੂ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਦੀ ਕਚਹਿਰੀ ’ਚ ਹਾਜ਼ਰ ਹੋਏ ਹਨ। ਐਲੀਵੇਟਡ ਰੋਡ, ਹਲਵਾਰਾ ਏਅਰਪੋਰਟ, ਬੁੱਢੇ ਨਾਲੇ ਦੀ ਸਫ਼ਾਈ ਲਈ ਪੈਕੇਜ, ਗੁਰੂ ਨਾਨਕ ਸਟੇਡੀਅਮ ਦਾ ਨਵੀਨੀਕਰਨ ਤੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਏਅਰਪੋਰਟ ਦੀ ਤਰਜ਼ ‘ਤੇ ਅਪਗ੍ਰੇਡੇਸ਼ਨ ਸਭ ਰਵਨੀਤ ਬਿੱਟੂ ਦੀ ਮਿਹਨਤ ਦਾ ਨਤੀਜਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×