For the best experience, open
https://m.punjabitribuneonline.com
on your mobile browser.
Advertisement

‘ਆਪ’ ਉਮੀਦਵਾਰ ਮਲਵਿੰਦਰ ਕੰਗ ਦੇ ਹੱਕ ’ਚ ਪ੍ਰਚਾਰ

09:12 AM Apr 12, 2024 IST
‘ਆਪ’ ਉਮੀਦਵਾਰ ਮਲਵਿੰਦਰ ਕੰਗ ਦੇ ਹੱਕ ’ਚ ਪ੍ਰਚਾਰ
ਇਕੱਤਰਤਾ ਮੌਕੇ ਹਾਜ਼ਰ ਆਗੂ।
Advertisement

ਸੁਰਜੀਤ ਮਜਾਰੀ
ਬੰਗਾ, 11 ਅਪਰੈਲ
ਆਮ ਆਦਮੀ ਪਾਰਟੀ ਵੱਲੋਂ ਬੰਗਾ ਵਿੱਚ ਕੀਤੀ ਗਈ ਵਰਕਰ ਮਿਲਣੀ ਨੇ ਅੱਜ ਰੈਲੀ ਦਾ ਰੂਪ ਧਾਰ ਲਿਆ। ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਦੀ ਅਗਵਾਈ ਵਿੱਚ ਕੀਤੀ ਗਈ ਇਸ ਇਕੱਤਰਤਾ ਵਿੱਚ ਇਲਾਕੇ ਭਰ ਤੋਂ ਪਾਰਟੀ ਹਿਤੈਸ਼ੀ ਵਹੀਰਾਂ ਘੱਤ ਕੇ ਪੁੱਜੇ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਅਤੇ ਪੰਜਾਬ ਸਰਕਾਰ ਦੇ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਕੰਮਾਂ ਦੇ ਆਧਾਰ ’ਤੇ ਵੋਟਾਂ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਹੁਪੱਖੀ ਤਬਦੀਲੀ ਦੀਆਂ ਨਵੀਆਂ ਪੈੜਾਂ ਦੀ ਸਿਰਜਨਾ ਕੀਤੀ ਹੈ।
ਬੰਗਾ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਰਿਵਾਰਕ ਪਿਛੋਕੜ ਵਾਲੇ ਇਸ ਹਲਕੇ ਅੰਦਰ ਪਾਰਟੀ ਦੇ ਹੱਕ ’ਚ ਮਜ਼ਬੂਤ ਲਹਿਰ ਸਿਰਜੀ ਗਈ ਹੈ ਜੋ ਕਿ ਦੇਸ਼ ਹਿੱਤਾਂ ਦੀ ਸੁਰੱਖਿਆ ਲਈ ਲੋਕ ਸਭਾ ਚੋਣਾ ਵਿੱਚ ਜਿੱਤ ਦਾ ਪ੍ਰਤੀਕ ਬਣੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਪਾਰਟੀ ਨੇ ਉਸਾਰੂ ਸੋਚ ਵਾਲੇ ਅਤੇ ਪਹਿਲਾਂ ਤੋਂ ਲੋਕ ਹਿੱਤਾਂ ਲਈ ਸੰਘਰਸ਼ ਕਰਨ ਵਾਲੀ ਸ਼ਖ਼ਸੀਅਤ ਮਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਬਣਾ ਕੇ ਢੁੱਕਵਾਂ ਫ਼ੈਸਲਾ ਲਿਆ ਹੈ ਅਤੇ ਉਹ ਇਸ ਹਲਕੇ ਤੋਂ ਭਾਰੀ ਲੀਡ ਵਾਲੀ ਜਿੱਤ ਪ੍ਰਦਾਨ ਕਰਨ ਲਈ ਬੂਥ ਪੱਧਰ ’ਤੇ ਤਨਦੇਹੀ ਨਾਲ ਕਾਰਜਸ਼ੀਲ ਰਹਿਣਗੇ।
ਇਸ ਮੌਕੇ ਸੂਬਾ ਸਕੱਤਰ ਯੂਥ ਵਿੰਗ ਪੰਜਾਬ ਜਸਪ੍ਰੀਤ ਸਿੰਘ ਰੌਬੀ ਕੰਗ, ਸਕੱਤਰ ਮਹਿਲਾ ਵਿੰਗ ਪੰਜਾਬ ਹਰਜੋਤ ਕੌਰ ਲੋਹਟੀਆ, ਪੰਜਾਬ ਦੇ ਸਕੱਤਰ ਸਹਾਇਕ ਸਕੱਤਰ ਸ਼ਿਵ ਕੌੜਾ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਸਿੰਘ ਕਰਨਾਣਾ, ਸੋਸ਼ਲ ਮੀਡੀਆ ਦੇ ਜ਼ਿਲ੍ਹਾ ਇੰਚਾਰਜ ਸਰਬਜੀਤ ਸਿੰਘ, ਐੱਮ ਸੀ ਸੁਰਿੰਦਰ ਘਈ, ਸਰਬਜੀਤ ਸਿੰਘ ਸਾਬੀ, ਨਰਿੰਦਰ ਰੱਤੂ, ਮੀਨੂੰ ਅਰੋੜਾ ਤੇ ਮੋਨਿਕਾ ਵਾਲੀਆ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×