ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਸ਼ਾਸਨ ਵੱਲੋਂ ਮਲਕ ’ਚ ਕੈਂਪ; ਆਸ ਮੁਤਾਬਕ ਨਾ ਪੁੱਜੇ ਲੋਕ

07:13 AM Jun 20, 2024 IST
ਕੜਕਦੀ ਧੁੱਪ ’ਚ ਅਧਿਕਾਰੀਆਂ ਨੂੰ ਮਿਲਣ ਲਈ ਵਾਰੀ ਦੀ ਉਡੀਕ ਕਰਦੇ ਹੋਏ ਲੋਕ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਜੂਨ
ਇੱਥੋਂ ਨੇੜਲੇ ਪਿੰਡ ਮਲਕ ਦੇ ਸਰਕਾਰੀ ਹਾਈ ਸਕੂਲ ’ਚ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਾਲੇ 46 ਵਿਭਾਗਾਂ ਦੀਆਂ ਸੇਵਾਵਾਂ ਬਾਰੇ ਦੱਸਿਆ ਗਿਆ ਜਿਨ੍ਹਾਂ ’ਚ ਸਿਹਤ, ਸਿਖਿਆ, ਪਾਣੀ ਅਤੇ ਪੰਚਾਇਤ ਵਿਭਾਗ ਸ਼ਾਮਿਲ ਸਨ। ਇਹ ਕੈਂਪ ਸਵੇਰੇ 9 ਵਜੇ ਆਰੰਭ ਹੋਇਆ ਜੋ ਬਾਅਦ ਦੁਪਹਿਰ ਦੋ ਵਜੇ ਸਮਾਪਤ ਹੋਇਆ। ਕੈਂਪ ਵਿੱਚ ਆਮ ਲੋਕਾਂ ਨਾਲੋਂ 46 ਵਿਭਾਗਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਗਿਣਤੀ ਜ਼ਿਆਦਾ ਦੇਖਣ ਨੂੰ ਮਿਲੀ। ਲੋਕਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਡੀਸੀ ਸਾਕਸ਼ੀ ਸਾਹਨੀ, ਐਸਐਸਪੀ ਨਵਨੀਤ ਸਿੰਘ ਬੈਂਸ, ਏਡੀਸੀ ਅਨਮੋਲ ਸਿੰਘ, ਏਡੀਸੀ ਚਰਨਦੀਪ ਸਿੰਘ, ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤਿ ਦੀ ਗਰਮੀ ’ਚ ਆਪ ਲੋਕਾਂ ਵਿਚਕਾਰ ਲੰਬਾ ਸਮਾਂ ਬੈਠੇ ਰਹੇ ਤੇ ਮੌਕੇ ’ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ, ਉਪ-ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ, ਐਸ.ਐਮ.ਓ ਵਰੁਨ ਸੱਗੜ ਨੇ ਵੀ ਆਯੂਸ਼ਮਾਨ ਕਾਰਡ ਅਤੇ ਸਿਹਤ ਵਿਭਾਗ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕੀਤਾ। ਪਾਣੀ ਦੇ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕਰਦੇ ਹੋਏ ਵਾਟਰ ਸਪਲਾਈ ਵਿਭਾਗ ਦੇ ਐਸਡੀਓ ਇਕਬਾਲ ਸਿੰਘ ਨੇ ਢਾਬ ਦੇ ਲੋਕਾਂ ਲਈ ਉਸੇ ਵਕਤ ਪਾਣੀ ਵਾਲੀ ਟੈਂਕੀ ਦਾ ਪ੍ਰਬੰਧ ਕੀਤਾ। ਮੰਡੀਕਰਨ ਵਿਭਾਗ ਦੇ ਅਧਿਕਾਰੀ ਗੁਰਮਤਪਾਲ ਸਿੰਘ ਗਿੱਲ ਨੇ ਆਪਣੇ ਵਿਭਾਗ ਨਾਲ ਜੁੜੀਆਂ ਮੁਸ਼ਕਲਾਂ ਦੇ ਹੱਲ ਕੀਤੇ। ਪਾਵਰਕੌਮ ਦੇ ਐਕਸੀਅਨ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਝੋਨੇ ਦੇ ਸੀਜ਼ਨ ਲਈ ਨਿਰਵਿਘਨ ਅਤੇ ਨਿਰੰਤਰ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਤੇ ਸ਼ਿਕਾਇਤਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ।

Advertisement

ਪੁੱਛਗਿੱਛ ਕੇਂਦਰ ਦੀ ਘਾਟ ਕਾਰਨ ਲੋਕ ਹੋਏ ਪ੍ਰੇਸ਼ਾਨ

ਕੁੱਲ ਮਿਲਾ ਕੇ ਕੈਂਪ’ਚ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਭਰਵੀਂ ਹਾਜ਼ਰੀ ਰਹੀ ਪਰ ਕੈਂਪ ਲਈ ਰੱਖਿਆ ਸਮਾਂ ਢੁੱਕਵਾਂ ਨਾ ਹੋਣ ਕਾਰਨ ਅਤੇ ਝੋਨੇ ਦੀ ਬਿਜਾਈ ਹੋਣ ਕਾਰਨ ਲੋਕ ਪਹੁੰਚ ਨਹੀਂ ਸਕੇ। ਪ੍ਰਸ਼ਾਸਨ ਕੈਂਪ ਸਬੰਧੀ ਹੇਠਲੇ ਪੱਧਰ ਤੱਕ ਲੋਕਾਂ ਨੂੰ ਜਾਗਰੂਕ ਕਰਨ ’ਚ ਅਸਫਲ ਰਿਹਾ। ਕੈਂਪ ’ਚ ਵਿਭਾਗਾਂ ਦੇ ਕਮਰਿਆਂ ਦੀ ਜਾਣਕਾਰੀ ਦੇਣ ਲਈ ਪੁੱਛਗਿੱਛ ਕੇਂਦਰ ਦੀ ਘਾਟ ਦੇਖਣ ਨੂੰ ਮਿਲੀ। ਕੰਮਾਂ ਲਈ ਆਏ ਲੋਕ ਵਿਭਾਗਾਂ ਦੇ ਕਮਰਿਆਂ ਦੀ ਭਾਲ ਲਈ ਖੱਜਲ ਖੁਆਰ ਹੁੰਦੇ ਰਹੇ।

Advertisement
Advertisement