ਆਰੀਆ ਕੰਨਿਆ ਕਾਲਜ ਵਿੱਚ ਬਲੱਡ ਗਰੁੱਪ ਦੀ ਜਾਂਚ ਲਈ ਕੈਂਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਨਵੰਬਰ
ਆਰੀਆ ਕੰਨਿਆ ਕਾਲਜ ਦੇ ਮੈਡੀਕਲ ਹੈਲਥ ਸੈੱਲ , ਰੈੱਡ ਕਰਾਸ ਸੁਸਾਇਟੀ, ਜੁਆਲੋਜੀ ਵਿਭਾਗ, ਬਾਂਸਲ ਨਰਸਿੰਗ ਹੋਮ ਤੇ ਇਨਰਵੀਲ ਕਲੱਬ ਦੇ ਉਦਮ ਨਾਲ ਹੀਮੋਗਲੋਬਿਨ ਤੇ ਬਲੱਡ ਗਰੁੱਪ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਹੀਮੋਗਲੋਬਿਨ ਪੱਧਰ ਦੀ ਜਾਣਕਾਰੀ ਦੇਣਾ ਸੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕੈਂਪ ਦਾ ਨਿਰੀਖਣ ਕੀਤਾ ਤੇ ਵਿਦਿਆਰਥਣਾਂ ਨੂੰ ਆਪਣੇ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੈਂਪ ਦੇ ਸਫਲ ਆਯੋਜਨ ਲਈ ਸਾਰੇ ਆਯੋਜਕਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੈਡੀਕਲ ਹੈਲਥ ਸੈੱਲ ਦੀ ਸੰਚਾਲਿਕਾ ਡਾ. ਰਾਜਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥਣਾਂ ਨੂੰ ਦੱਸਿਆ ਕਿ ਪੁਰਸ਼ ਵਰਗ ਵਿਚ ਖੂਨ ਦੇ 13 ਤੋਂ 16 ਗਰਾਮ ਪ੍ਰਤੀ ਡੇਸੀਲਿਟਰ ਤੇ ਮਹਿਲਾ ਵਰਗ ਵਿਚ 12ਤੋਂ 14 ਗਰਾਮ ਪ੍ਰਤੀ ਡੇਸੀਲਿਟਰ ਹੀਮੋਗਲੋਬਿਨ ਪਾਇਆ ਜਾਂਦਾ ਹੈ। ਇਸ ਦੀ ਮਾਤਰਾ ਘੱਟ ਹੋਣ ਤੇ ਉਹ ਵਿਅਕਤੀ ਨੂੰ ਅਨੀਮਿਕ ਹੁੰਦਾ ਹੈ। ਇਸ ਕੈਂਪ ਵਿਚ ਅਨੀਮਿਕ ਵਿਦਿਆਰਥਣਾਂ ਤੇ ਸਟਾਫ ਨੂੰ ਆਇਰਨ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ। ਕੈਂਪ ਵਿਚ 141 ਵਿਦਿਆਰਥਣਾਂ ਤੇ ਕਾਲਜ ਸਟਾਫ ਨੇ ਲਾਹਾ ਲਿਆ। ਕੈਂਪ ਨੂੰ ਸਫਲ ਬਨਾਉਣ ਲਈ ਮੈਡੀਕਲ ਹੈਲਪ ਸੈੱਲ, ਰੈੱਡ ਕਰਾਸ ਸੁਸਾਇਟੀ, ਜੁਆਲੋਜੀ ਵਿਭਾਗ, ਬਾਂਸਲ ਨਰਸਿੰਗ ਹੋਮ ਤੇ ਇਨਰਵੀਲ ਕਲੱਬ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਮੌਕੇ ਡਾ. ਸਵਾਤੀ ਅੰਨੀ, ਸ੍ਰੀਮਤੀ ਅਨੁਰਾਧਾ, ਪ੍ਰੀਆ, ਜੋਤੀ, ਦੀਕਸ਼ਾ ,ਪੂਜਾ ਮੌਜੂਦ ਸਨ।