ਬਾਬਾ ਨਾਹਰ ਸਿੰਘ ਦੀ ਬਰਸੀ ਨੂੰ ਸਮਰਪਿਤ ਕੈਂਪ ਅੱਜ ਤੋਂ
ਗੁਰਪ੍ਰੀਤ ਦੌਧਰ
ਅਜੀਤਵਾਲ, 24 ਨਵੰਬਰ
ਬਾਬਾ ਨਾਹਰ ਸਿੰਘ ਦੀ ਬਰਸੀ ਨੂੰ ਸਮਰਪਿਤ ਬਾਬੇ ਕੇ ਮਲਟੀਸਪੈਸ਼ਲਿਸਟੀ ਹਸਪਤਾਲ ਦੌਧਰ ਵਿਖੇ ਬਾਬਾ ਕਪੂਰ ਸਿੰਘ ਦੀ ਰਹਿਨੁਮਾਈ ਵਿੱਚ ਮਿਤੀ 25 ਨਵੰਬਰ ਤੋਂ ਗੋਡੇ ਬਦਲਣ ਦਾ ਵਿਸ਼ਾਲ ਕੈਂਪ ਲੱਗ ਰਿਹਾ ਹੈ। ਗੋਡੇ ਬਦਲਣ ਦੇ ਮਾਹਿਰ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਕੈਂਪ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਲੋੜਵੰਦ ਮਰੀਜ਼ ਇਸ ਕੈਂਪ ਦਾ ਫ਼ਾਇਦਾ ਜ਼ਰੂਰ ਉਠਾਉਣ। ਇਸੇ ਤਰ੍ਹਾਂ ਹੀ ਜਰਨਲ ਸਰਜਰੀ ਦੇ ਮਾਹਿਰ ਡਾਕਟਰ ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਿੱਤੇ ਦੀ ਪੱਥਰੀ, ਬੱਚੇਦਾਨੀ ਅਤੇ ਹੋਰ ਅਪਰੇਸ਼ਨ ਕੀਤੇ ਜਾਣਗੇ। ਅੱਖਾਂ ਦੇ ਮਾਹਿਰ ਡਾ. ਮੋਹਿਤ ਕਾਲੜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਚਿੱਟੇ ਮੋਤੀਆ ਦੇ ਅਪਰੇਸ਼ਨ ਤੋਂ ਇਲਾਵਾ ਦਿਲ, ਛਾਤੀ, ਈਕੋ, ਕਾਰਡੀਓ ਦੇ ਮਾਹਿਰ ਡਾਕਟਰ ਪ੍ਰਿਯੰਕਾ ਮੌਜੂਦ ਰਹਿਣਗੇ। ਇਸ ਕੈਂਪ ਵਿਚ ਦੰਦਾਂ ਦੇ ਮਾਹਿਰ ਡਾ. ਸੈਣਾ ਖੰਨਾ ਵੀ ਆਪਣੀਆਂ ਸੇਵਾਵਾਂ ਨਿਭਾਉਣਗੇ। ਬਾਬੇ ਕੇ ਗਰੁੱਪ ਆਫ਼ ਇਸੰਟੀਚਿਊਟ ਦੇ ਚੇਅਰਮੈਨ ਇੰਦਰਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਐਮਰਜੈਂਸੀ, ਆਈ.ਸੀ.ਯੂ, ਲੈਬਾਰਟਰੀ, ਐਂਬੂਲੈਂਸ ਅਤੇ ਮੈਡੀਕਲ ਸਟੋਰ 24 ਘੰਟੇ ਖੁੱਲ੍ਹੇ ਰਹਿੰਦੇ ਹਨ।