For the best experience, open
https://m.punjabitribuneonline.com
on your mobile browser.
Advertisement

ਸਿਹਤ ਸੰਭਾਲ ਲਈ ਵਰਤੀ ਸਾਵਧਾਨੀ ਨੂੰ ‘ਅਛੂਤ’ ਕਰਾਰ ਦੇਣਾ ਗਲਤ: ਕਿਰਨ ਖੇਰ

06:44 AM Mar 15, 2024 IST
ਸਿਹਤ ਸੰਭਾਲ ਲਈ ਵਰਤੀ ਸਾਵਧਾਨੀ ਨੂੰ ‘ਅਛੂਤ’ ਕਰਾਰ ਦੇਣਾ ਗਲਤ  ਕਿਰਨ ਖੇਰ
ਸੰਸਦ ਮੈਂਬਰ ਕਿਰਨ ਖੇਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਾਰਚ
ਆਮ ਆਦਮੀ ਪਾਰਟੀ (ਆਪ) ਵੱਲੋਂ ਸੰਸਦ ਕਿਰਨ ਖੇਰ ’ਤੇ ਦਲਿਤ ਭਾਈਚਾਰੇ ਨਾਲ ਸਬੰਧਤ ਮੇਅਰ ਦਾ ਅਪਮਾਨ ਕਰਨ ਦੇ ਲਾਏ ਦੋਸ਼ਾਂ ’ਤੇ ਅੱਜ ਸੰਸਦ ਮੈਂਬਰ ਕਿਰਨ ਖੇਰ ਨੇ ਸਫ਼ਾਈ ਦਿੱਤੀ। ਸ੍ਰੀਮਤੀ ਖੇਰ ਨੇ ਕਿਹਾ ਕਿ ਸਹਿਤ ਸੰਭਾਲ ਲਈ ਵਰਤੀ ਸਾਵਧਾਨੀ ‘ਅਛੂਤ’ ਕਰਾਰ ਨਹੀਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੰਭੀਰ ਬਿਮਾਰੀ ਦਾ ਸਾਹਮਣਾ ਕਰਨ ਕਰਕੇ ਡਾਕਟਰਾਂ ਨੇ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਹੈ। ਇਸੇ ਕਰਕੇ ਲੰਘੇ ਦਿਨ ਰਾਜ ਭਵਨ ਵਿੱਚ ਮੇਅਰ ਦੇ ਸੰਬੋਧਨ ਤੋਂ ਬਾਅਦ ਮਾਈਕ ਨੂੰ ਸੈਨੀਟਾਈਜ਼ ਕਰਵਾਇਆ ਗਿਆ ਸੀ। ਉਨ੍ਹਾਂ ਨੇ ‘ਆਪ’ ਤੇ ਮੇਅਰ ਵੱਲੋਂ ਲਗਾਏ ਦੋਸ਼ਾਂ ਨੂੰ ਛੋਟੀ ਸੋਚ ਕਰਾਰ ਦਿੱਤਾ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਮੇਅਰ ਕੁਲਦੀਪ ਕੁਮਾਰ ਜਦੋਂ ਆਰਐੱਸਐੱਸ ਤੇ ਭਾਜਪਾ ਨਾਲ ਜੁੜੇ ਹੋਏ ਸੀ ਤਾਂ ਉਹ ਅਛੂਤ ਨਹੀਂ ਸਨ। ਅੱਜ ‘ਆਪ’ ਵੱਲੋਂ ਮੇਅਰ ਬਨਣ ਉਪਰੰਤ ਅਜਿਹੀ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਲਦੀਪ ਕੁਮਾਰ ਨੂੰ ਮੇਅਰ ਦਾ ਅਹੁਦਾ ਚੰਡੀਗੜ੍ਹ ਦਾ ਵਿਕਾਸ ਕਰਨ ਲਈ ਮਿਲਿਆ ਹੈ। ਇਸ ਕਰ ਕੇ ਉਨ੍ਹਾਂ ਨੂੰ ਮੇਅਰ ਦੀ ਕੁਰਸੀ ’ਤੇ ਬੈਠ ਕੇ ਸ਼ਹਿਰ ਦੇ ਵਿਕਾਸ ਵੱਲ ਤਰਜੀਹ ਦੇਣੀ ਚਾਹੀਦੀ ਹੈ ਪਰ ਉਹ ਧਰਮ ਤੇ ਜਾਤ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ‘ਆਪ’ ਵੱਲੋਂ ਸੰਸਦ ਮੈਂਬਰ ’ਤੇ ਦਲਿਤ ਸਮਾਜ ਦਾ ਅਪਮਾਨ ਕਰਨ ਦੇ ਦੋਸ਼ ਲਗਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲੋਕ ਹਿੱਤ ਵਿੱਚ ਵਧੇਰੇ ਕੰਮ ਕੀਤੇ ਗਏ ਹਨ, ਜਿਸ ਦਾ ਮੁਕਾਬਲਾ ‘ਆਪ’ ਕਦੇ ਵੀ ਨਹੀਂ ਕਰ ਸਕਦੀ ਹੈ। ਇਸ ਲਈ ਉਹ ਲੋਕਾਂ ਦਾ ਧਿਆਨ ਭਟਕਾਉਣ ਲਈ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।

Advertisement

ਮੇਅਰ ਨੂੰ ‘ਰੋਂਦੂ ਰਾਮ’ ਦੱਿਸਆ

ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੇ ਮੇਅਰ ਦਾ ਨਾਮ ‘ਰੋਂਦੂ ਰਾਮ’ ਰੱਖਿਆ ਹੈ। ਖੇਰ ਨੇ ਆਖਿਆ ਕਿ ਮੇਅਰ ਕੁਲਦੀਪ ਕੁਮਾਰ ਦਾ ਮੁੱਖ ਕੰਮ ਲੋਕ ਹਿੱਤ ਵਿੱਚ ਫੈਸਲੇ ਲੈਣਾ ਹੈ ਪਰ ਮੇਅਰ ਛੋਟੀਆਂ-ਛੋਟੀਆਂ ਗੱਲਾਂ ’ਤੇ ਰੋ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਗੱਲ-ਗੱਲ ’ਤੇ ਰੋਣਾ ਮੇਅਰ ਦੀ ਆਦਤ ਬਣ ਗਈ ਹੈ ਜਿਸ ਕਰ ਕੇ ਉਨ੍ਹਾਂ ਦਾ ਨਾਮ ‘ਰੌਂਦੂ ਰਾਮ’ ਰੱਖ ਦਿੱਤਾ ਹੈ।

Advertisement
Author Image

joginder kumar

View all posts

Advertisement
Advertisement
×