ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰਜਿੰਦਰ ਹਮਦਰਦ ਵਿਜੀਲੈਂਸ ਵੱਲੋਂ ਮੁੜ ਤਲਬ

07:58 AM Aug 11, 2023 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਗਸਤ
ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਹੇਰਾ-ਫੇਰੀ ਅਤੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਪੰਜਾਬੀ ਅਖ਼ਬਾਰ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ, ਆਈਏਐੱਸ ਅਧਿਕਾਰੀ ਵਿਨੈ ਬੁਬਲਾਨੀ ਅਤੇ ਛੇ ਕਾਰਜਕਾਰੀ ਇੰਜਨੀਅਰਾਂ ਨੂੰ ਵਿਜੀਲੈਂਸ ਨੇ 11 ਅਗਸਤ ਨੂੰ ਤਲਬ ਕੀਤਾ ਹੈ। ਵਿਜੀਲੈਂਸ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਗ-ਏ-ਆਜ਼ਾਦੀ ਪ੍ਰਾਜੈਕਟ ਦੀ ਉਸਾਰੀ ਦੌਰਾਨ ਹੋਈਆਂ ਕਥਿਤ ਹੇਰਾ-ਫੇਰੀਆਂ ਅਤੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਪਹਿਲਾਂ ਵੀ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ ਪਰ ਅਜੇ ਤੱਕ ਉਹ ਇੱਕ ਵਾਰ ਵੀ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਜੰਗ-ਏ-ਆਜ਼ਾਦੀ ਦੀ ਉਸਾਰੀ ਦੌਰਾਨ ਹੋਈਆਂ ਕਥਿਤ ਹੇਰਾ-ਫੇਰੀਆਂ ਅਤੇ ਬੇਨਿਯਮੀਆਂ ਦੇ ਮਾਮਲੇ ਵਿੱਚ ਬਹੁਤ ਹੀ ਅਹਿਮ ਸੁਰਾਗ ਹੱਥ ਲੱਗੇ ਹਨ। ਇਨ੍ਹਾਂ ਸੁਰਾਗਾਂ ਵਿੱਚ ਕੰਪਨੀਆਂ ਵੱਲੋਂ ਟੈਂਡਰ ਮੁਤਾਬਕ ਕੰਮ ਮੁਕੰਮਲ ਨਾ ਕੀਤੇ ਜਾਣ ਦੇ ਬਾਵਜੂਦ ਪੂਰੀ ਰਕਮ ਦਾ ਭੁਗਤਾਨ ਕਰ ਦਿੱਤਾ ਗਿਆ ਸੀ। ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਕੁੱਲ 10 ਗੈਲਰੀਆਂ ਦੇ ਅੰਦਰੂਨੀ ਕੰਮਾਂ ਸਬੰਧੀ ਗੋਦਰੇਜ ਕੰਪਨੀ ਨਾਲ ਟੈਂਡਰ ਹੋਇਆ ਸੀ, ਪਰ ਕੰਪਨੀ ਵੱਲੋਂ ਸਿਰਫ ਛੇ ਗੈਲਰੀਆਂ ਦਾ ਕੰਮ ਹੀ ਕੀਤਾ ਗਿਆ ਹੈ। ਗੈਲਰੀਆਂ ਵਿੱਚ ਸਮਝੌਤੇ ਮੁਤਾਬਕ ਗੋਦਰੇਜ ਕੰਪਨੀ ਵੱਲੋਂ ਬੁੱਤ ਵੀ ਪੂਰੇ ਨਹੀਂ ਲਗਾਏ ਗਏ ।
ਜਾਣਕਾਰੀ ਅਨੁਸਾਰ ਜੰਗ-ਏ-ਆਜ਼ਾਦੀ ਦੀ ਕਾਰਜਕਾਰੀ ਕਮੇਟੀ ਅਤੇ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਟੈਂਡਰ ਮੁਤਾਬਕ ਕੰਪਨੀਆਂ ਪਾਸੋਂ ਕਰਵਾਏ ਜਾਣ ਵਾਲੇ ਕਰੋੜਾਂ ਰੁਪਏ ਦੇ ਕੰਮਾਂ ਨੂੰ ਅਧੂਰਾ ਛੱਡ ਕੇ ਉਨ੍ਹਾਂ ਦੀ ਜਗ੍ਹਾ ਮਨਮਰਜ਼ੀ ਨਾਲ ਗੈਰ-ਟੈਂਡਰ ਕੰਮ ਕਰਵਾ ਕੇ ਕੰਪਨੀਆਂ ਨੂੰ ਪੂਰੀਆਂ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ।

Advertisement

Advertisement