For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਰਾਹੀਂ ਨਸਲਾਂ ਬਚਾਉਣ ਦਾ ਸੱਦਾ

07:18 AM Sep 09, 2024 IST
ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਰਾਹੀਂ ਨਸਲਾਂ ਬਚਾਉਣ ਦਾ ਸੱਦਾ
ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰਦੇ ਹੋਏ ਨਸ਼ਾ ਰੋਕੂ ਕਮੇਟੀ ਦੇ ਕਾਰਕੁਨ।
Advertisement

ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ, 8 ਸਤੰਬਰ
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਾ ਰੋਕੂ ਕਮੇਟੀ ਨੇ ਅੱਜ ਧੂਰੀ ਤੇ ਸ਼ੇਰਪੁਰ ਬਲਾਕ ਦੇ ਅੱਠ ਪਿੰਡਾਂ ਵਿੱਚ ਜਾਗਰੂਕ ਕਰਦਿਆਂ ਮੋਟਰਸਾਈਕਲ ਮਾਰਚ ਕੀਤਾ। ਪਿੰਡ ਦੀਆਂ ਗਲੀਆਂ, ਮੁਹੱਲਿਆਂ ਤੇ ਸੱਥਾਂ ’ਚ ਪੁੱਜੇ ਮੋਟਰਸਾਈਕਲ ਮਾਰਚ ਦੌਰਾਨ ਨਸ਼ਾ ਰੋਕੂ ਕਮੇਟੀ ਦੇ ਕਮੇਟੀ ਦੇ ਬੁਲਾਰਿਆਂ ਨੇ ਨਸ਼ਿਆਂ ਵਿਰੁੱਧ ਆਰੰਭੇ ਸੰਘਰਸ਼ ਨੂੰ ਅਮਲ ਤੱਕ ਪਹੁੰਚਾਉਣ ਲਈ ਖਾਸ ਤੌਰ ’ਤੇ ਕਿਸਾਨਾਂ ਅਤੇ ਨੌਜਵਾਨਾਂ ਤੋਂ ਨਿੱਗਰ ਸਹਿਯੋਗ ਲਈ ਹੋਕਾ ਦਿੱਤਾ।
ਪਿੰਡ ਕਹੇਰੂ ਤੋਂ ਸ਼ੁਰੂ ਹੋਇਆ ਮੋਟਰਸਾਈਕਲ ਮਾਰਚ ਜਹਾਂਗੀਰ, ਰਾਜੋਮਾਜਰਾ, ਬੁਗਰਾ, ਰਣੀਕੇ, ਮੂਲੋਵਾਲ, ਅਲਾਲ ਹੁੰਦੇ ਹੋਏ ਦੀਦਾਰਗੜ੍ਹ ’ਚ ਖਤਮ ਹੋਇਆ। ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ ਅਤੇ ਗੋਪੀ ਗਰੇਵਾਲ ਨੇ ਦੱਸਿਆ ਕਿ ਸ਼ੇਰਪੁਰ ਵਾਂਗ ਧੂਰੀ ’ਚ ਵੀ ਪੱਕੇ ਨਾਕਿਆਂ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਦਿਆਂ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਿਸ ਤਹਿਤ ਅਨੇਕਾ ਨਸ਼ੇ ਕਰਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚੋਂ ਬਾਹਰ ਕੱਢਿਆ, ਕਈਆਂ ਨੂੰ ਨਸ਼ਾ ਛੁਡਾਉ ਕੇਂਦਰ ਪਹੁੰਚਾਇਆ। ਬੁਲਾਰਿਆਂ ਨੇ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਦੇ ਨੌਜਵਾਨਾਂ ਵਿੱਚੋਂ ਕਈਆਂ ਦੇ ਖੂਨ ਦੀ ਜਾਂਚ ਦੌਰਾਨ ਉਹ ਐਚਆਈਵੀ, ਕਾਲਾ ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਰੋਗੀ ਪਾਏ ਗਏ ਜਿਸ ਕਰਕੇ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਹਾਲਾਤਾਂ ’ਤੇ ਕਾਬੂ ਪਾਉਣ ਅਤੇ ਫਸਲਾਂ ਤੇ ਨਸਲਾਂ ਬਚਾਉਣ ਲਈ ਲਈ ਪਿੰਡਾਂ ਦੇ ਨੌਜਵਾਨਾਂ ਤੇ ਕਿਸਾਨਾਂ ਨੂੰ ਖੁਦ ਮੋਰਚਿਆਂ ਵਿੱਚ ਉੱਤਰਨਾ ਪਵੇਗਾ। ਪਿੰਡ ਜਹਾਂਗੀਰ ਤੇ ਕਹੇਰੂ ਦੇ ਕਿਸਾਨ ਆਗੂਆਂ ਪਰਗਟ ਸਿੰਘ, ਜਤਿੰਦਰ ਸਿੰਘ, ਚਮਕੌਰ ਸਿੰਘ ਕਹੇਰੂ, ਸੋਨੀ ਰਟੋਲ ਅਤੇ ਸਾਬਕਾ ਸਰਪੰਚ ਪਰਮਿੰਦਰਜੀਤ ਸਿੰਘ ਨੇ ਅਤੇ ਯੂਥ ਆਗੂਆਂ ਨੇ ਮੋਟਰਸਾਈਕਲ ਮਾਰਚ ਦਾ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਨਸ਼ਿਆਂ ਵਿਰੁੱਧ ਧੂਰੀ ਵਿੱਚ ਪੱਕੇ ਨਾਕੇ ਲਗਾਏ ਜਾਣ ਦੀ ਤਜਵੀਜ਼ ਬਣਦੀ ਹੈ ਤਾਂ ਦੋਵੇਂ ਪਿੰਡਾਂ ਵੱਲੋਂ ਨਸ਼ਾ ਰੋਕੂ ਕਮੇਟੀ ਮੈਂਬਰਾਂ ਦੇ ਰਹਿਣ-ਸਹਿਣ ਅਤੇ ਲੰਗਰ ਦੇ ਪ੍ਰਬੰਧਾਂ ਵਿੱਚ ਉਚੇਚਾ ਸਹਿਯੋਗ ਦਿੱਤਾ ਜਾਵੇਗਾ। ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਪਾਲ ਸਿੰਘ ਪੇਧਨੀ ਨੇ ਨਸ਼ਿਆਂ ਵਿਰੁੱਧ ਡਟੇ ਨਸ਼ਾ ਰੋਕੂ ਕਮੇਟੀ ਦੇ ਕਾਰਕੁਨਾਂ ਨੂੰ ਸਰਗਰਮ ਹਮਾਇਤ ਦਾ ਐਲਾਨ ਕੀਤਾ।

Advertisement
Advertisement
Author Image

Advertisement