California Wildfires: ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ
ਕੈਲੀਫੋਰਨੀਆ, 9 ਜਨਵਰੀ
ਦੱਖਣੀ ਕੈਲੀਫੋਰਨੀਆ ਵਿੱਚ ਫੈਲੀ ਵਿਨਾਸ਼ਕਾਰੀ ਜੰਗਲੀ ਅੱਗ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਦ ਨਿਊਯਾਰਕ ਟਾਈਮਜ਼ ਨੇ ਇਸ ਸਬੰਧੀ ਰਿਪੋਰਟ ਜਾਰੀ ਕੀਤੀ ਹੈ। ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ ਦੀ ਬੁਲਾਰੇ ਨਿਕੋਲ ਨਿਸ਼ੀਦਾ ਨੇ ਬੁੱਧਵਾਰ ਦੁਪਹਿਰ ਨੂੰ ਪੁਸ਼ਟੀ ਕੀਤੀ ਕਿ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਨਿਸ਼ਿਦਾ ਨੇ ਅੱਗੇ ਦੱਸਿਆ ਕਿ ਅੱਗ ਕਾਰਨ 25,000 ਏਕੜ ਤੋਂ ਵੱਧ ਸੜ ਚੁੱਕੀ ਹੈ। poweroutage.us ਦੇ ਅਨੁਸਾਰ ਲਾਸ ਏਂਜਲਸ ਕਾਉਂਟੀ ਵਿੱਚ ਬੁੱਧਵਾਰ ਦੁਪਹਿਰ ਤੱਕ 1.5 ਮਿਲੀਅਨ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਸਨ। ਇਸ ਤੋਂ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ ਦੋ ਸੀ।
ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਐਲਏ ਕਾਉਂਟੀ ਦੇ ਫਾਇਰ ਚੀਫ ਐਂਥਨੀ ਮੈਰੋਨ ਨੇ ਕਿਹਾ ਸੀ ਕਿ ਈਟਨ ਅੱਗ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿੱਚ ਜ਼ਖਮੀ ਹੋਏ ਹਨ। ਕੈਲਫਾਇਰ ਸਟੇਟ ਫਾਇਰ ਏਜੰਸੀ ਦੇ ਅਨੁਸਾਰ 1,000 ਤੋਂ ਵੱਧ ਢਾਂਚੇ ਪਾਲੀਸੇਡਜ਼ ਅੱਗ ਵਿੱਚ ਸੜ ਗਏ ਹਨ, ਜੋ ਇਸਨੂੰ ਲਾਸ ਏਂਜਲਸ ਦੇ ਇਤਿਹਾਸ ਵਿੱਚ ਸਭ ਤੋਂ ਵਿਨਾਸ਼ਕਾਰੀ ਬਣਾਉਂਦੇ ਹਨ।
ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ 100,000 ਤੋਂ ਵੱਧ ਲੋਕ ਲਾਜ਼ਮੀ ਨਿਕਾਸੀ ਦੇ ਆਦੇਸ਼ਾਂ ਦੇ ਅਧੀਨ ਸਨ। ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨਾਲ ਪ੍ਰਭਾਵਿਤ 100,000 ਤੋਂ ਵੱਧ ਲੋਕਾਂ ਨੂੰ ਕੱਢਣ ਦਾ ਹੁਕਮ ਦਿੱਤਾ ਗਿਆ ਹੈ। ਏਐੱਨਆਈ