ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲਕੱਤਾ ਯੂਨੀਵਰਸਿਟੀ: ਤ੍ਰਿਣਮੂਲ ਵਿਦਿਆਰਥੀ ਜਥੇਬੰਦੀ ਨੇ ਕੁਲਪਤੀ ਦਾ ਨੌਂ ਘੰਟੇ ਤੋਂ ਵੱਧ ਸਮੇਂ ਤੱਕ ਘਿਰਾਓ ਕੀਤਾ

01:35 PM Aug 03, 2024 IST

ਕੋਲਕਾਤਾ, 3 ਅਗਸਤ
ਤ੍ਰਿਣਮੂਲ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਤ੍ਰਿਣਮੂਲ ਕਾਂਗਰਸ ਵਿਦਿਆਰਥੀ ਕੌਂਸਲ (ਟੀਐੱਮਸੀਪੀ) ਨੇ ਕਲਕੱਤਾ ਯੂਨੀਵਰਸਿਟੀ ਦੀ ਅੰਤ੍ਰਿਮ ਉਪ ਕੁਲਪਤੀ ਸ਼ਾਂਤਾ ਦੱਤਾ ਦਾ ਨੌਂ ਘੰਟੇ ਤੋਂ ਵੱਧ ਸਮੇਂ ਤੱਕ ਘਿਰਾਓ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਫੈਸਲਾ ਲੈਣ ਵਾਲੀ ਯੂਨੀਵਰਸਿਟੀ ਦੀ ਸਿਖਰਲੀ ਸੰਸਥਾ ‘ਸਿੰਡੀਕੇਟ’ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਦਕਿ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋ ਚੁੱਕਾ ਹੈ। ਟੀਐੱਮਸੀਪੀ ਦੇ ਤਰਜਮਾਨ ਅਭੀਰੂਪ ਚਕਰਵਰਤੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਅੱਧੀ ਰਾਤ ਤੱਕ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ, ‘‘ਕਿਉਂਕਿ ਸਾਡੀ ਸਮੈਸਟਰ ਪ੍ਰੀਖਿਆਵਾਂ ਇਕ ਦਿਨ ਬਾਅਦ ਸ਼ੁਰੂ ਹੋਣੀ ਹੈ ਅਤੇ ਦੱਤਾ ਦੀ ਉਮਰ ਤੇ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੇਖਦੇ ਹੋਏ ਅਸੀਂ ਘਿਰਾਓ ਅਣਮਿੱਥੇ ਸਮੇਂ ਤੱਕ ਜਾਰੀ ਨਹੀਂ ਰੱਖਿਆ। ਹਾਲਾਂਕਿ, ਵਿਦਿਆਰਥੀ ਦੱਤਾ ਦੀ ਪ੍ਰਧਾਨਗੀ ਵਿੱਚ ਕਦੇ ਵੀ ‘ਸਿੰਡੀਕੇਟ’ ਦੀ ਮੀਟਿੰਗ ਨਹੀਂ ਹੋਣ ਦੇਣਗੇ। ਅਸੀਂ ਇਸ ਨੂੰ ਨਾਜਾਇਜ਼ ਕਰਾਰ ਦਿੰਦੇ ਹਾਂ।’’ -ਪੀਟੀਆਈ

Advertisement

Advertisement
Advertisement