For the best experience, open
https://m.punjabitribuneonline.com
on your mobile browser.
Advertisement

ਰਾੜਾ ਸਾਹਿਬ ਸਕੂਲ ਦੇ ਕੈਡਿਟ ਸਕਾਲਰਸ਼ਿਪ ਲਈ ਚੁਣੇ

08:35 AM Sep 01, 2024 IST
ਰਾੜਾ ਸਾਹਿਬ ਸਕੂਲ ਦੇ ਕੈਡਿਟ ਸਕਾਲਰਸ਼ਿਪ ਲਈ ਚੁਣੇ
ਚੁਣੇ ਗਏ ਕੈਡਿਟਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਬੰਧਕ। -ਫੋਟੋ: ਜੱਗੀ
Advertisement

ਪਾਇਲ:  ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਚਾਰ ਕੈਡਿਟ ‘ਕੈਡਿਟ ਵੈਲਫੇਅਰ ਸੁਸਾਇਟੀ ਸਕਾਲਰਸ਼ਿਪ’ ਲਈ ਚੁਣੇ ਗਏ। 19-ਪੰਜਾਬ ਬਟਾਲੀਅਨ ਐੱਨ.ਸੀ.ਸੀ. ਲੁਧਿਆਣਾ ਦੁਆਰਾ ਇਸ ਸਕਾਲਰਸ਼ਿਪ ਲਈ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕੁੱਲ 2800 ਕੈਡਿਟਾਂ ਨੇ ਭਾਗ ਲਿਆ‌। ਰਾੜਾ ਸਾਹਿਬ ਸਕੂਲ ਦੇ 18 ਕੈਡਿਟਾਂ ਨੇ ਇਸ ਵਿੱਚ ਹਿੱਸਾ ਲਿਆ। ਸਖ਼ਤ ਮੁਕਾਬਲਿਆਂ ਤੋਂ ਬਾਅਦ ਕੁੱਲ 10 ਕੈਡਿਟ ਇਸ ਸਕਾਲਰਸ਼ਿਪ ਲਈ ਚੁਣੇ ਗਏ, ਜਿਨ੍ਹਾਂ ਵਿੱਚ 19-ਪੰਜਾਬ ਬਟਾਲੀਅਨ ਐੱਨ.ਸੀ.ਸੀ. ਲੁਧਿਆਣਾ ਦੇ 6 ਕੈਡਿਟ ਚੁਣੇ ਗਏ, ਜਿਨ੍ਹਾਂ ਵਿੱਚੋਂ 4 ਕੈਡਿਟ ਅਰਸ਼ਪ੍ਰੀਤ ਕੌਰ, ਜਸਮੀਤ ਕੌਰ, ਮਹਿਕਪ੍ਰੀਤ ਕੌਰ ਅਤੇ ਹੁਸਨਪ੍ਰੀਤ ਕੌਰ ਰਾੜਾ ਸਾਹਿਬ ਸਕੂਲ ਦੇ ਐਲਾਨੇ ਗਏ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ, ਪ੍ਰਿੰਸੀਪਲ ਡਾਕਟਰ ਧੀਰਜ ਕੁਮਾਰ ਥਪਲਿਆਲ, ਵਾਈਸ ਪ੍ਰਿੰਸੀਪਲ ਹਰਪ੍ਰੀਤ ਕੌਰ ਵੱਲੋਂ ਇਨ੍ਹਾਂ ਕੈਡਿਟਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement