For the best experience, open
https://m.punjabitribuneonline.com
on your mobile browser.
Advertisement

ਰਾਤ ਸਮੇਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ

10:20 AM Jun 08, 2024 IST
ਰਾਤ ਸਮੇਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ
Advertisement

ਪੱਤਰ ਪ੍ਰੇਰਕ
ਤਪਾ ਮੰਡੀ, 7 ਜੂਨ
ਢਿਲਮਾਂ ਰੋਡ ਲਾਗਲੇ ਖੇਤਾਂ ਵਿੱਚੋਂ ਦੋ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋ ਗਈਆਂ ਹਨ। ਮਿਲੀ ਸੂਚਨਾ ਅਨੁਸਾਰ ਖੱਟਰ ਪੱਤੀ ਦੇ ਕੁਲਵੰਤ ਸਿੰਘ ਦੇ ਖੇਤ ਵਿਚ ਬਿਜਲੀ ਦੀ ਮੋਟਰ ਲੱਗੀ ਹੋਈ ਹੈ ਜਿਸ ਨੂੰ ਉਹ ਰਾਤੀਂ ਚਲਦੀ ਛੱਡ ਕੇ ਗਏ ਸਨ। ਸਵੇਰੇ ਜਦੋਂ ਉਨ੍ਹਾਂ ਦੇ ਖੇਤ ਮਜ਼ਦੂਰ ਨੇ ਮੱਕੀ ਨੂੰ ਪਾਣੀ ਲਾਉਣ ਲਈ ਮੋਟਰ ਚਲਾਈ ਤਾਂ ਉਹ ਨਾ ਚੱਲੀ ਤਾਂ ਦੇਖਿਆ ਕਿ ਉਸ ਦੀ ਮੋਟਰ ਦੀ ਕੇਬਲ ਨੂੰ ਚੋਰ ਚੋਰੀ ਕਰਕੇ ਲੈ ਗਏ ਹਨ। ਉਸ ਨੇ ਇਸ ਦੀ ਜਾਣਕਾਰੀ ਮਾਲਕ ਨੂੰ ਦਿੱਤੀ। ਇਸੇ ਤਰ੍ਹਾਂ ਦੀ ਦੂਸਰੀ ਵਾਰਦਾਤ ਵਿੱਚ ਵੀ ਨੇੜਲੇ ਖੇਤ ਦੇ ਇੱਕ ਹੋਰ ਕਿਸਾਨ ਬਲਵੰਤ ਸਿੰਘ ਦੀ ਮੋਟਰ ਦੀ ਕੇਬਲ ਵੀ ਚੋਰਾਂ ਨੇ ਚੋਰੀ ਕਰ ਲਈ। ਉਸ ਨੂੰ ਵੀ ਇਸ ਘਟਨਾ ਦਾ ਪਤਾ ਸਵੇਰੇ ਹੀ ਖੇਤ ਪਹੁੰਚ ਕੇ ਲੱਗਿਆ ਜਿਸ ਨਾਲ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਦੋਵਾਂ ਕਿਸਾਨਾਂ ਨੇ ਚੋਰੀ ਦੀ ਇਸ ਘਟਨਾ ਦੀ ਸੂਚਨਾ ਤਪਾ ਪੁਲੀਸ ਨੂੰ ਦੇ ਦਿੱਤੀ ਹੈ ਜਿਸ ਨੇ ਰਪਟ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×