For the best experience, open
https://m.punjabitribuneonline.com
on your mobile browser.
Advertisement

ਦਸ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

07:51 AM Aug 12, 2024 IST
ਦਸ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ
Advertisement

ਸ਼ਹਿਣਾ(ਪੱਤਰ ਪ੍ਰੇਰਕ):  ਕਸਬੇ ਸ਼ਹਿਣਾ ਵਿੱਚ ਦਸ ਕਿਸਾਨਾਂ ਦੀਆਂ ਖੇਤੀ ਸੈਕਟਰ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋ ਗਈਆਂ ਹਨ। ਇਹ ਚੋਰੀ ਚੂੰਘਾਂ ਰੋਡ ’ਤੇ ਹੋਈ। ਚੋਰਾਂ ਨੇ ਜਤਿੰਦਰ ਸਿੰਘ ਖਹਿਰਾ ਦੀਆਂ ਦੋ ਮੋਟਰਾਂ ਤੋਂ 60 ਫੁੱਟ ਤਾਰ, ਅਮਨ ਸਿੰਘ ਨੰਬਰਦਾਰ ਦੇ ਖੇਤ ਵਿੱਚੋਂ 30 ਫੁੱਟ, ਭੋਲਾ ਸਿੰਘ ਨੰਬਰਦਾਰ ਦੇ ਖੇਤ ਵਿੱਚੋਂ 20 ਫੁੱਟ, ਕ੍ਰਿਸ਼ਨ ਆੜ੍ਹਤੀਆ ਦੇ ਖੇਤ ਤੋਂ 30 ਫੁੱਟ ਤਾਰ, ਤੇਜਾ ਸਿੰਘ 20 ਫੁੱਟ, ਬੂਟਾ ਸਿੰਘ 40 ਫੁੱਟ, ਹਰਪਾਲ ਸਿੰਘ ਦੇ ਖੇਤ ਵਿੱਚੋਂ 30 ਫੁੱਟ ਕੇਬਲ ਤਾਰ, ਜੰਟਾ ਸਿੰਘ, ਗੋਰਾ ਸਿੰਘ ਨੰਬਰਦਾਰ ਦੇ ਖੇਤਾਂ ਚੋਂ 30-30 ਫੁੱਟ ਕੇਬਲ ਤਾਰ ਚੋਰੀ ਕਰ ਲਈ ਗਈ ਹੈ। ਜਰਨੈਲ ਸਿੰਘ ਵਾਸੀ ਚੂੰਘਾਂ ਦੀਆਂ ਮੋਟਰਾਂ ਤੋਂ ਵੀ 40 ਫੁੱਟ ਕੇਬਲ ਤਾਰ ਚੋਰੀ ਕਰ ਲਈ। ਕਿਸਾਨ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਕੇਬਲ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।

Advertisement
Advertisement
Author Image

Advertisement
×