For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਸਰਕਾਰ ਵੱਲੋਂ ਕੈਬਨਿਟ ਵਿੱਚ ਫੇਰਬਦਲ

02:46 PM Jun 30, 2023 IST
ਕੇਜਰੀਵਾਲ ਸਰਕਾਰ ਵੱਲੋਂ ਕੈਬਨਿਟ ਵਿੱਚ ਫੇਰਬਦਲ
Advertisement

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 29 ਜੂਨ

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਬਨਿਟ ‘ਚ ਫੇਰਬਦਲ ਕਰਦਿਆਂ ਸਿੱਖਿਆ ਮੰਤਰੀ ਆਤਿਸ਼ੀ ਨੂੰ ਵਿੱਤ, ਮਾਲ ਤੇ ਵਿਕਾਸ ਵਿਭਾਗ ਸੌਂਪ ਦਿੱਤਾ ਹੈ।

ਜਾਣਕਾਰੀ ਅਨੁਸਾਰ ਇਹ ਫੈਸਲਾ ਉਪ ਰਾਜਪਾਲ (ਐਲਜੀ) ਵੀਕੇ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਕੈਬਨਿਟ ਵਿੱਚ ਵਿਭਾਗਾਂ ‘ਚ ਫੇਰਬਦਲ ਲਈ ਪੇਸ਼ ਕੀਤੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਵੀਰਵਾਰ ਨੂੰ ਲਿਆ। ਜ਼ਿਕਰਯੋਗ ਹੈ ਕਿ ਆਤਿਸ਼ੀ ਨੇ ਸੌਰਭ ਭਾਰਦਵਾਜ ਦੇ ਨਾਲ ਇਸ ਸਾਲ ਮਾਰਚ ਵਿੱਚ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੇ ਅਸਤੀਫ਼ੇ ਤੋਂ ਬਾਅਦ ਮੰਤਰੀ ਵਜੋਂ ਸਹੁੰ ਚੁੱਕੀ ਸੀ ਜੋ ਦੋਵੇਂ ਕਥਿਤ ਆਬਕਾਰੀ ਨੀਤੀ ਘੁਟਾਲੇ ਵਿੱਚ ਜੇਲ੍ਹ ਵਿੱਚ ਹਨ। ਹੁਣ ਦਿੱਲੀ ਸਰਕਾਰ ਦੁਆਰਾ ਵਿਭਾਗਾਂ ਵਿੱਚ ਫੇਰਬਦਲ ਕਰਨ ਤੋਂ ਬਾਅਦ ਮੰਤਰੀ ਆਤਿਸ਼ੀ ਨੂੰ ਵਿੱਤ, ਮਾਲੀਆ ਅਤੇ ਵਿਕਾਸ ਦਾ ਚਾਰਜ ਮਿਲੇਗਾ। ਪਹਿਲਾਂ ਕੈਲਾਸ਼ ਗਹਿਲੋਤ ਕੋਲ ਵਿੱਤ ਅਤੇ ਮਾਲ ਅਤੇ ਵਿਕਾਸ ਮੰਤਰਾਲਾ ਮੰਤਰੀ ਗੋਪਾਲ ਰਾਏ ਕੋਲ ਸੀ।

ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਵਿੱਚ ਫੇਰਬਦਲ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਆਤਿਸ਼ੀ ਕੁੱਲ 12 ਵਿਭਾਗਾਂ ਨੂੰ ਸੰਭਾਲਣਗੇ। ਉਹ ਵਰਤਮਾਨ ਵਿੱਚ ਮੰਤਰੀ ਮੰਡਲ ਵਿੱਚ ਨੌਂ ਵਿਭਾਗਾਂ ਸਿੱਖਿਆ, ਬਿਜਲੀ, ਲੋਕ ਨਿਰਮਾਣ ਵਿਭਾਗ, ਮਹਿਲਾ ਅਤੇ ਬਾਲ ਵਿਕਾਸ, ਕਲਾ ਅਤੇ ਸੱਭਿਆਚਾਰ, ਸੈਰ ਸਪਾਟਾ, ਉੱਚ ਸਿੱਖਿਆ, ਸਿਖਲਾਈ ਤੇ ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਵਿਭਾਗ ਨੂੰ ਸੰਭਾਲਦੇ ਹਨ।

ਕਾਬਿਲੇਗੌਰ ਹੈ ਕਿ ਮੰਤਰੀ ਮੰਡਲ ਵਿੱਚ ਫੇਰਬਦਲ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਭਾਗ ਚੱਲ ਰਿਹਾ ਸੀ।

ਦਿੱਲੀ ਸਰਕਾਰ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਦਿਨਾਂ ਤੋਂ ਐਲਜੀ ਸਕਸੈਨਾ ਕੋਲ ਵਿਭਾਗਾਂ ਵਿੱਚ ਫੇਰਬਦਲ ਸਬੰਧੀ ਫਾਇਲ ਲੰਬਿਤ ਸੀ। ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲਾਂ ਐਲਜੀ ਅੱਧੇ ਘੰਟੇ ਵਿੱਚ ਅਜਿਹੀਆਂ ਫਾਈਲਾਂ ਨੂੰ ਮਨਜ਼ੂਰੀ ਦਿੰਦੇ ਸੀ।

ਦੋਸ਼ਾਂ ਦਾ ਖੰਡਨ ਕਰਦੇ ਹੋਏ ਐਲਜੀ ਦਫਤਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਐਲਜੀ ਨੂੰ ਮੰਗਲਵਾਰ ਨੂੰ ਫਾਈਲ ਪ੍ਰਾਪਤ ਹੋਈ ਤੇ ਬੁੱਧਵਾਰ ਨੂੰ ਫੇਰਬਦਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।

Advertisement
Tags :
Advertisement
Advertisement
×