ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਪ੍ਰਦਰਸ਼ਨੀ ਦਾ ਉਦਘਾਟਨ

10:41 AM Oct 27, 2024 IST
ਪ੍ਰਦਰਸ਼ਨੀ ਵਿੱਚ ਕਲਾਕ੍ਰਿਤਾਂ ਦੇਖਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 26 ਅਕਤੂਬਰ
ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿੱਚ ਅੱਜ ‘89ਵੀਂ ਆਲ ਇੰਡੀਆ ਐਗਜੀਬੀਸ਼ਨ ਆਫ ਆਰਟ 2024’ ਪ੍ਰਦਰਸ਼ਨੀ ਲਗਾਈ ਗਈ। ਆਰਟ ਗੈਲਰੀ ਦੇ ਆਨਰੇਰੀ ਸਕੱਤਰ ਡਾ. ਪੀਐੱਸ ਗਰੋਵਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਰਾਸ਼ਟਰੀ ਪੱਧਰੀ ਹੈ। ਇਸ ਵਿੱਚ ਭਾਰਤ ਦੇ ਕੋਨੇ-ਕੋਨੇ ਤੋਂ 502 ਕਲਾਕਾਰਾਂ ਦੇ 952 ਕੰਮਾਂ ਵਿੱਚੋਂ ਚੁਣੇ ਹੋਏ 333 ਕਲਾਕਾਰਾਂ ਦੀਆਂ 339 ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਜੋ ਪੇਂਟਿੰਗ, ਗ੍ਰਾਫਿਕਸ, ਫੋਟੋਗ੍ਰਾਫੀ, ਡਰਾਇੰਗ ਡਿਜੀਟਲ ਆਰਟ ਅਤੇ ਬੁੱਤਤਰਾਸ਼ੀ ਕੈਟਾਗਰੀ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ 22 ਕਲਾਕ੍ਰਿਤਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਰਾਕੇਸ਼ ਕੁਮਾਰ (ਕਸ਼ਮੀਰ) ਨੂੰ 1,00,000/- ਰੁਪਏ, ਹੋਠੀ ਬਸਵਾਰਾਜ (ਤੈਲੰਗਾਨਾ) ਨੂੰ 51,000/-, ਰਾਹੁਲ (ਹਰਿਆਣਾ) ਨੂੰ 31,000/- ਤੇ ਇਕ ਇਨਾਮ 21,000/-, ਅੱਠ ਇਨਾਮ 11,000 ਅਤੇ ਦਸ ਇਨਾਮ 5000/- ਤੋਂ ਇਲਾਵਾ ਕਈ ਹੋਰ ਐਵਾਰਡ ਦਿੱਤੇ ਗਏ। ਜਸਪਾਲ ਸਿੰਘ ਦੁੱਗਲ ਨੂੰ ਲਾਈਫਟਾਈਮ ਅਚੀਵਮੈਂਟ ਅਤੇ ਨਰਿੰਦਰ ਸਿੰਘ ਨੂੰ ਜਸਟਿਸ ਐਜ਼ ਕਨਵੀਨਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰਦਰਸ਼ਨੀ 26 ਅਕਤੂਬਰ ਤੋਂ ਲੈ 10 ਨਵੰਬਰ ਤੱਕ ਚਲੇਗੀ।
ਇਸ ਮੌਕੇ ਆਰਟ ਗੈਲਰੀ ਦੇ ਚੇਅਰਮੈਨ ਸ਼ਿਵਦੇਵ ਸਿੰਘ, ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ, ਡਾ. ਪਰਮਿੰਦਰ ਸਿੰਘ ਗਰੋਵਰ, ਸੁਖਪਾਲ ਸਿੰਘ, ਡਾ. ਅਰਵਿੰਦਰ ਸਿੰਘ ਚਮਕ, ਧਰਮਿੰਦਰ ਸ਼ਰਮਾ, ਨਰਿੰਦਰ ਸਿੰਘ ਬੁੱਤਤਰਾਸ਼, ਕੁਲਵੰਤ ਸਿੰਘ ਗਿੱਲ, ਹਰਿੰਦਰ ਪਾਲ ਸਿੰਘ ਹਾਜ਼ਰ ਸਨ।

Advertisement

ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅਤੇ ਦਇਆਨੰਦ ਆਈਟੀਆਈ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਨਾਲ ਅੱਜ ਕਰਵਾਏ ਗਏ ‘ਸਰਟੀਫਿਕੇਟ ਵੰਡ ਸਮਾਰੋਹ’ ਸਮਾਗਮ ਵਿੱਚ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਸਨ। ਉਨ੍ਹਾਂ ਨਾਲ ਉਦੋਗਪਤੀ ਲਵਤੇਸ਼ ਸਚਦੇਵਾ ਮਾਲਕ ਨਾਵਲਟੀ ਗਰੁੱਪ ਅਤੇ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਜਤਿੰਦਰ ਪਾਲ ਸਿੰਘ ਮੋਤੀ ਭਾਟੀਆ ਸਾਬਕਾ ਕੌਂਸਲਰ ਅਤੇ ਗੌਰਵ ਅਗਰਵਾਲ ‘ਆਪ’ ਆਗੂ ਹਾਜ਼ਰ ਸਨ।
ਧਾਲੀਵਾਲ ਨੇ ਆਪਣੀ-ਆਪਣੀ ਟ੍ਰੇਡ ਦੇ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਏ ਤਕਰੀਬਨ 150 ਸਿੱਖਿਆਰਥੀਆਂ ਅਤੇ ਟਾਟਾ ਸਟਰਾਈਵ ਤੇ ਸੀਮਨ ਕੰਪਨੀ ਵੱਲੋਂ ਟ੍ਰੇਨਿੰਗ ਪ੍ਰਾਪਤ ਦੋਨਾਂ ਸੰਸਥਾਵਾਂ ਦੇ ਇੰਸਟਰਕਟਰਾਂ ਨੂੰ ਸਰਟੀਫਿਕੇਟ ਵੰਡੇ। ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸ਼ਰਮਾ ਅਤੇ ਦੋਨਾਂ ਸੰਸਥਾਵਾਂ ਦੇ ਸਟਾਫ ਅਤੇ ਸਿੱਖਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਉਚੇਚੇ ਉਪਰਾਲਿਆਂ ਨਾਲ ਤਕਨੀਕੀ ਸਿੱਖਿਆ ਦਾ ਮਿਆਰ ਵਧੀਆ ਕਰਵਾਉਣ ਬਾਰੇ ਚਾਨਣਾ ਪਾਇਆ। ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦਇਆਨੰਦ ਆਈਟੀਆਈ ਤੋਂ 1983 ਵਿੱਚ ਡਰਾਫਟਸਮੈਨ ਸਿਵਲ ਦਾ ਕੋਰਸ ਕੀਤਾ ਸੀ ਅਤੇ ਉਹ ਆਪਣੇ ਸਮੇਂ ਇਸ ਸੰਸਥਾ ਵਿੱਚ ਸਿਖਿਆਰਥੀਆਂ ਦੇ ਪ੍ਰਧਾਨ ਵੀ ਸਨ। ਇਸ ਮੌਕੇ ਰਵਿੰਦਰ ਸਿੰਘ ਕੋਆਰਡੀਨੇਟਰ, ਗੁਰਮੀਤ ਸਿੰਘ, ਰਾਜਦੀਪ ਸਿੰਘ, ਰਣਜੀਤ ਸਿੰਘ, ਨਵਦੀਪ ਸਿੰਘ ਅਤੇ ਸੁਖਦੇਵ ਸਿੰਘ ਟਰੇਨਿੰਗ ਅਫਸਰ ਵੀ ਮੌਜੂਦ ਸਨ।

Advertisement
Advertisement