ਕੈਬਨਿਟ ਮੰਤਰੀ ਬੈਂਸ ਦੇ ਦਾਦੇ ਦਰਸ਼ਨ ਸਿੰਘ ਦਾ ਦੇਹਾਂਤ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 27 ਅਕਤੂਬਰ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਾਦਾ ਦਰਸ਼ਨ ਸਿੰਘ ਬੈਂਸ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਅੱਜ ਉਨ੍ਹਾਂ ਆਖ਼ਰੀ ਸਾਹ ਲਏ। ਦਰਸ਼ਨ ਸਿੰਘ ਦਾ ਸਸਕਾਰ ਪਿੰਡ ਗੰਭੀਰਪੁਰ ’ਚ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਪਿਤਾ ਸੋਹਣ ਸਿੰਘ ਬੈਂਸ ਨੇ ਦਿਖਾਈ। ਇਸ ਮੌਕੇ ਹਰਜੋਤ ਬੈਂਸ ਦੇ ਮਾਤਾ ਬਲਵਿੰਦਰ ਕੌਰ, ਪਤਨੀ ਤੇ ਐੱਸਪੀ ਡਾ. ਜਯੋਤੀ ਯਾਦਵ ਤੋਂ ਇਲਾਵਾ ਬਚਿੱਤਰ ਸਿੰਘ ਬੈਂਸ, ਜਸਮੀਤ ਸਿੰਘ ਬਹਿਲੂ, ਗੁਰਮੇਲ ਸਿੰਘ ਬੈਂਸ ਆਦਿ ਪਰਿਵਾਰਕ ਮੈਂਬਰ ਮੌਜੂਦ ਸਨ। ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਕੈਬਨਿਟ ਮੰਤਰੀ ਬੈਂਸ ਦੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ, ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਰੋਹਿਤ ਕਾਲੀਆ, ਨੰਬਰਦਾਰ ਰਾਮ ਕੁਮਾਰ ਕਾਲੀਆ, ਸਰਪੰਚ ਜਸਪਾਲ ਸਿੰਘ ਢਾਹੇੇ, ਸੂਬੇਦਾਰ ਦਰਸ਼ਨ ਸਿੰਘ, ਸੂਬੇਦਾਰ ਮਨਜੀਤ ਸਿੰਘ ਬੈਂਸ, ਸੂਬੇਦਾਰ ਅਜੈਬ ਸਿੰਘ, ਸਰਪੰਚ ਪੰਮੂੂ ਢਿੱਲੋਂ ਬ੍ਰਹਮਪੁਰ, ਸਰਪੰਚ ਭਗਵੰਤ ਸਿੰਘ ਅਟਵਾਲ, ਵਪਾਰ ਮੰਡਲ ਪ੍ਰਧਾਨ ਦੀਪਕ ਆਂਗਰਾ ਆਦਿ ਹਾਜ਼ਰ ਸਨ।