For the best experience, open
https://m.punjabitribuneonline.com
on your mobile browser.
Advertisement

ਸੀਏਏ: ਸਰਕਾਰ ਨੇ ਬਿਨੈਕਾਰਾਂ ਲਈ ਲਾਂਚ ਕੀਤਾ ਪੋਰਟਲ

06:30 AM Mar 13, 2024 IST
ਸੀਏਏ  ਸਰਕਾਰ ਨੇ ਬਿਨੈਕਾਰਾਂ ਲਈ ਲਾਂਚ ਕੀਤਾ ਪੋਰਟਲ
Advertisement

ਨਵੀਂ ਦਿੱਲੀ, 12 ਮਾਰਚ
ਨਾਗਰਿਕਤਾ ਸੋਧ ਐਕਟ (ਸੀਏਏ) ਲਈ ਨੇਮ ਨੋਟੀਫਾਈ ਕੀਤੇ ਜਾਣ ਤੋਂ ਇਕ ਦਿਨ ਬਾਅਦ ਗ੍ਰਹਿ ਮੰਤਰਾਲੇ ਨੇ ਅੱਜ ਐਕਟ ਤਹਿਤ ਯੋਗ ਵਿਅਕਤੀਆਂ ਵੱਲੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦਾਖ਼ਲ ਕਰਨ ਵਾਸਤੇ ਪੋਰਟਲ ਲਾਂਚ ਕਰ ਦਿੱਤਾ ਹੈ। ਮੰਤਰਾਲੇ ਦੇ ਅਧਿਕਾਰਤ ਤਰਜਮਾਨ ਨੇ ਕਿਹਾ, ‘‘ਸੀਏਏ-2019 ਤਹਿਤ ਨਾਗਰਿਕਤਾ ਸੋਧ ਨੇਮ 2024 ਨੋਟੀਫਾਈ ਕਰ ਦਿੱਤੇ ਗਏ ਹਨ। ਨਵਾਂ ਪੋਰਟਲ indiancitizenshiponline.nic.in ਲਾਂਚ ਕਰ ਦਿੱਤਾ ਗਿਆ ਹੈ ਤੇ ਸੀਏਏ-2019 ਤਹਿਤ ਯੋਗ ਵਿਅਕਤੀ ਇਸ ’ਤੇ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।’’ ਤਰਜਮਾਨ ਨੇ ਕਿਹਾ ਕਿ ਮੋਬਾਈਲ ਐਪ ਜ਼ਰੀਏ ਅਰਜ਼ੀਆਂ ਦਾਖਲ ਕਰਨ ਲਈ ਜਲਦੀ ਹੀ ਮੋਬਾਈਲ ਐਪ ‘ਸੀਏਏ-2019’ ਵੀ ਸ਼ੁਰੂ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੀਏਏ ਬਾਰੇ ਨੇਮ ਨੋਟੀਫਾਈ ਕਰ ਕੇ ਇਹ ਕਾਨੂੰਨ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਹੈ। ਕਾਨੂੰਨ ਤਹਿਤ ਪਾਕਿਸਤਾਨ, ਅਫ਼ਗ਼ਾਨਿਸਤਾਨ ਤੇ ਬੰਗਲਾਦੇਸ਼ ਤੋਂ ਆਏ ਗੈਰ-ਮੁਸਲਿਮ ਪਰਵਾਸੀ- ਹਿੰਦੂ, ਸਿੱਖ, ਜੈਨ, ਬੋਧੀ, ਪਾਰਸੀ ਤੇ ਈਸਾਈ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦੇ ਸਕਦੇ ਹਨ। ਐਕਟ ਭਾਵੇਂ ਚਾਰ ਸਾਲ ਪਹਿਲਾਂ ਪਾਸ ਹੋ ਗਿਆ ਸੀ, ਪਰ ਇਸ ਦੇ ਨੇਮ ਬੀਤੇ ਦਿਨ ਨੋਟੀਫਾਈ ਕੀਤੇ ਗਏ ਹਨ। -ਪੀਟੀਆਈ

Advertisement

ਸੀਏਏ ਬਿਨੈਕਾਰ ਪੁਰਾਣੀ ਨਾਗਰਿਕਤਾ ਸਾਬਤ ਕਰਨ ਲਈ ਦੇ ਸਕਦੇ ਹਨ ਨੌਂ ’ਚੋਂ ਕੋਈ ਇੱਕ ਦਸਤਾਵੇਜ਼

ਨਵੀਂ ਦਿੱਲੀ: ਸੀਏਏ ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰ ਖੁ਼ਦ ਕੋਲ ਅਫ਼ਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਦੀ ਨਾਗਰਿਕਤਾ ਹੋਣ ਬਾਰੇ ਵੈਲਿਡ ਜਾਂ ਮਿਆਦ ਪੁਗਾ ਚੁੱਕੇ ਪਾਸਪੋਰਟ, ਆਈਡੀ ਕਾਰਡ ਤੇ ਜ਼ਮੀਨੀ ਰਿਕਾਰਡ ਸਣੇ ਕੁੱਲ 9 ਦਸਤਾਵੇਜ਼ਾਂ ਵਿਚੋਂ ਕੋਈ ਇਕ ਆਪਣੀ ਅਰਜ਼ੀ ਨਾਲ ਨੱਥੀ ਕਰ ਸਕਦੇ ਹਨ। ਸੋਮਵਾਰ ਨੂੰ ਜਾਰੀ ਸੀਏਏ ਨੇਮਾਂ ਮੁਤਾਬਕ ਬਿਨੈਕਾਰ 31 ਦਸੰਬਰ 2014 ਨੂੰ ਜਾਂ ਇਸ ਤੋਂ ਪਹਿਲਾਂ ਭਾਰਤ ਵਿਚ ਆਪਣੇ ਦਾਖਲੇ ਸਬੰਧੀ ਦਾਅਵੇ ਨੂੰ ਸਾਬਤ ਕਰਨ ਲਈ ਵੀਜ਼ੇ ਦੀ ਕਾਪੀ ਤੇ ਭਾਰਤ ਪਹੁੰਚਣ ’ਤੇ ਇਮੀਗ੍ਰੇਸ਼ਨ ਦੀ ਸਟੈਂਪ, ਕਿਸੇ ਪੇਂਡੂ ਜਾਂ ਸ਼ਹਿਰੀ ਸੰਸਥਾ ਦੇ ਚੁਣੇ ਹੋਏ ਮੈਂਬਰ ਜਾਂ ਮਾਲੀਆ ਅਧਿਕਾਰੀ ਵੱਲੋਂ ਜਾਰੀ ਸਰਟੀਫਿਕੇਟ ਸਣੇ 20 ਦਸਤਾਵੇਜ਼ਾਂ ਵਿਚੋਂ ਕੋਈ ਇਕ ਸਬੂਤ ਨੱਥੀ ਕਰ ਸਕਦਾ ਹੈ। ਨੇਮ ਇਹ ਵੀ ਕਹਿੰਦੇ ਹਨ ਕਿ ਬਿਨੈਕਾਰ ਨੂੰ ਸਥਾਨਕ ਨਾਮਵਰ ਭਾਈਚਾਰਕ ਸੰਸਥਾ ਤੋਂ ਇਸ ਗੱਲ ਦੀ ਤਸਦੀਕ ਕਰਵਾਉਣੀ ਹੋਵੇਗੀ ਕਿ ਉਹ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਜਾਂ ਈਸਾਈ ਭਾਈਚਾਰੇ ’ਚੋਂ ਕਿਸੇ ਇਕ ਨਾਲ ਸਬੰਧਤ ਹੈ। ਬਿਨੈਕਾਰ ਨੂੰ ਅਰਜ਼ੀ ਨਾਲ ਇਹ ਹਲਫ਼ਨਾਮਾ ਵੀ ਦੇਣਾ ਹੋਵੇਗਾ ਕਿ ਉਹ ਆਪਣੀ ਮੌਜੂਦਾ ਨਾਗਰਿਕਤਾ ਨੂੰ ਛੱਡ ਕੇ ‘ਭਾਰਤ ਨੂੰ ਆਪਣਾ ਸਥਾਈ ਘਰ’ ਬਣਾਉਣਾ ਚਾਹੁੰਦਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×