For the best experience, open
https://m.punjabitribuneonline.com
on your mobile browser.
Advertisement

ਸੀਏ ਨਤੀਜਾ: ਚੰਡੀਗੜ੍ਹ ਦੀ ਟੌਪਰ ਬਣੀ ਖੁਸ਼ੀ ਸੋਨੀ

10:39 AM Jul 07, 2023 IST
ਸੀਏ ਨਤੀਜਾ  ਚੰਡੀਗੜ੍ਹ ਦੀ ਟੌਪਰ ਬਣੀ ਖੁਸ਼ੀ ਸੋਨੀ
ਚੰਡੀਗਡ਼੍ਹ ਦੀ ਟੌਪਰ ਖੁਸ਼ੀ ਸੋਨੀ ਦੀ ਤਸਵੀਰ।
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਜੁਲਾਈ
ਦਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਵੱਲੋਂ ਫਾਈਨਲ ਤੇ ਇੰਟਰਮੀਡੀਏਟ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਇਸ ਵਾਰ ਖੁਸ਼ੀ ਸੋਨੀ ਨੇ 585 ਅੰਕਾਂ ਨਾਲ ਚੰਡੀਗੜ੍ਹ ਵਿਚੋਂ ਟੌਪ ਕੀਤਾ ਹੈ ਜਦਕਿ ਪ੍ਰੀਤੀ ਕੁਮਾਰੀ ਨੇ 539 ਅੰਕਾਂ ਨਾਲ ਦੂਜਾ ਸਥਾਨ, ਜੀਨੀਆ ਬਾਂਸਲ ਨੇ 533 ਨਾਲ ਤੀਜਾ, ਮੁਸਕਾਨ ਨੇ 494 ਅੰਕਾਂ ਨਾਲ ਚੌਥਾ ਸਥਾਨ ਤੇ ਜਯੋਤਿਰ ਦੀਵਾਨ ਨੇ 468 ਅੰਕ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਚੰਡੀਗੜ੍ਹ ਦੀ ਟੌਪਰ ਖੁਸ਼ੀ ਸੋਨੀ ਦੇ ਪਿਤਾ ਵੀ ਸੀਏ ਹਨ ਤੇ ਮਾਂ ਸੁਆਣੀ ਹੈ। ਉਸ ਦੇ ਰੋਲ ਮਾਡਲ ਉਸ ਦੇ ਪਿਤਾ ਹਨ। ਉਹ ਬੀਕਾਮ ਕਰ ਰਹੀ ਸੀ ਪਰ ਸੀਏ ਦੀ ਪ੍ਰੀਖਿਆ ਲਈ ਉਸ ਨੇ ਬੀਕਾਮ ਵਿਚਾਲੇ ਹੀ ਛੱਡ ਕੇ ਤਿਆਰੀ ਕੀਤੀ।
ਦੂਜੇ ਪਾਸੇ ਪ੍ਰੀਤੀ ਕੁਮਾਰੀ ਦੇ ਪਿਤਾ ਠੇਕੇਦਾਰ ਹਨ ਤੇ ਮਾਂ ਸੁਆਣੀ ਹੈ। ਉਸ ਨੂੰ ਸੀਏ ਬਣਨਾ ਵਧੀਆ ਲਗਦਾ ਸੀ, ਇਸ ਕਰ ਕੇ ਹੀ ਉਸ ਨੇ ਸੀਏ ਬਣਨ ਲਈ ਦਿਨ-ਰਾਤ ਇਕ ਕੀਤਾ। ਜੀਨੀਆ ਬਾਂਸਲ ਦੇ ਪਿਤਾ ਬਿਜ਼ਨਸਮੈਨ ਤੇ ਮਾਂ ਘਰੇਲੂ ਸੁਆਣੀ ਹੈ। ਉਸ ਦੇ ਮਾਪਿਆਂ ਦੀ ਪ੍ਰੇਰਨਾ ਸਦਕਾ ਹੀ ਉਸ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਮੁਸਕਾਨ ਦੇ ਪਿਤਾ ਬਿਜ਼ਨਸਮੈਨ ਤੇ ਮਾਂ ਸੁਆਣੀ ਹੈ। ਉਹ ਇਸ ਵੇਲੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੀ ਹੈ।
ਖੁਸ਼ੀ ਨੇ ਦੱਸਿਆ ਕਿ ਉਸ ਨੇ ਪੁਰਾਣੇ ਸੈਂਪਲ ਪੇਪਰਾਂ ਨੂੰ ਕਈ ਵਾਰ ਹੱਲ ਕੀਤਾ ਤੇ ਨਿਯਮਤ ਸਮੇਂ ’ਤੇ ਪੜ੍ਹਾਈ ਕੀਤੀ। ਉਸ ਨੇ ਇਕਾਗਰਚਿਤ ਹੋ ਕੇ ਪੜ੍ਹਾਈ ਕੀਤੀ। ਜਾਣਕਾਰੀ ਅਨੁਸਾਰ ਦੇਸ਼ ਭਰ ਵਿਚ ਗਰੁੱਪ ਇਕ ਦੀ ਪ੍ਰੀਖਿਆ ਇਕ ਲੱਖ ਸੱਤ ਸੌ ਇਕਾਸੀ ਵਿਦਿਆਰਥੀਆਂ ਨੇ ਦਿੱਤੀ ਸੀ ਜਿਸ ਵਿਚੋਂ 19,103 ਵਿਦਿਆਰਥੀ ਪਾਸ ਹੋਏ ਹਨ ਤੇ ਪਾਸ ਦਰ 18.95 ਫੀਸਦੀ ਹੈ।

Advertisement

ਹੱਲੋਮਾਜਰਾ ਦੇ ਗਰੀਬ ਪਰਿਵਾਰ ਦੀ ਪੂਜਾ ਵੀ ਸੀਏ ਬਣੀ
ਹੱਲੋਮਾਜਰਾ ਦੇ ਗਰੀਬ ਪਰਿਵਾਰ ਦੀ ਪੂਜਾ ਨੇ 450 ਅੰਕ ਹਾਸਲ ਕੀਤੇ ਹਨ। ਪੂਜਾ ਦੇ ਪਿਤਾ ਰਾਜੇਸ਼ ਕੁਮਾਰ ਆਟੋ ਚਲਾਉਂਦੇ ਹਨ ਤੇ ਮਾਂ ਘਰੇਲੂ ਸੁਆਣੀ ਹੈ। ਉਸ ਦੇ ਪਰਿਵਾਰ ਵਿਚ ਕੋਈ ਵੀ ਦਸਵੀਂ ਪਾਸ ਨਹੀਂ ਹੈ। ਪੂਜਾ ਨੇ ਸੀਏ ਬਣਨ ਲਈ ਦਸ ਸਾਲ ਮਿਹਨਤ ਕੀਤੀ। ਉਸ ਨੇ ਟਿਊਸ਼ਨਾਂ ਵੀ ਪੜ੍ਹਾਈਆਂ ਤੇ ਸਾਲ 2018 ਤੋਂ ਬਾਅਦ ਨੌਕਰੀ ਕਰਨ ਦੇ ਨਾਲ ਪੜ੍ਹਾਈ ਕੀਤੀ। ਪੂਜਾ ਨੇ ਦੱਸਿਆ ਕਿ ਉਸ ਦੇ ਦਾਦਾ ਨੇ ਉਸ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਆ ਤੇ ਹਰ ਤਰ੍ਹਾਂ ਦੀ ਸਹਾਇਤਾ ਕੀਤੀ। ਪੂਜਾ ਨੇ ਦੱਸਿਆ ਕਿ ਉਹ ਆਪਣੀ ਕੰਪਨੀ ਖੋਲ੍ਹਣ ਦੀ ਥਾਂ ਕਿਸੇ ਚੰਗੀ ਫਰਮ ਵਿਚ ਨੌਕਰੀ ਕਰੇਗੀ।

Advertisement
Tags :
Author Image

sukhwinder singh

View all posts

Advertisement
Advertisement
×