ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਏ ਪ੍ਰੀਖਿਆ: ਓਜੇਸੀਡੀਏਵੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

07:12 AM Jul 16, 2024 IST
ਪ੍ਰੀਖਿਆ ਵਿੱਚੋਂ ਪਾਸ ਹੋਏ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਰਾਕੇਸ਼ ਮਹਾਜਨ।

ਭਗਵਾਨ ਦਾਸ ਸੰਦਲ
ਦਸੂਹਾ, 15 ਜੁਲਾਈ
ਇੱਥੇ ਇੰਸਟੀਟਿਊਟ ਆਫ ਚਾਰਟਿਡ ਅਕਾਊਂਟੈਂਟਸ ਆਫ ਇੰਡੀਆ (ਆਈਸੀਏਆਈ) ਨਵੀਂ ਦਿੱਲੀ ਵੱਲੋਂ ਮਈ 2024 ਵਿੱਚ ਸੀਏ ਇੰਟਰਮੀਡੀਏਟ ਅਤੇ ਫਾਈਨਲ ਦੀ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਜੇਸੀਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਾਹਜਨ ਨੇ ਦੱਸਿਆ ਕਿ ਹਿਮਾਂਸ਼ੂ (2019 ਬੈਚ) ਨੇ ਸੀਏ ਫਾਈਨਲ ਦੇ ਗਰੁੱਪ-1 ਵਿੱਚੋਂ 155 ਅਤੇ ਗਰੁੱਪ-2 ਵਿੱਚੋਂ 156 ਅੰਕ ਹਾਸਲ ਕੀਤੇ ਹਨ। ਕ੍ਰਿਤੀ (2020 ਬੈਚ) ਨੇ ਗਰੁੱਪ-1 ਵਿੱਚੋਂ 160 ਅਤੇ ਗਰੁੱਪ-2 ਵਿੱਚੋਂ 200 ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਜਾਨਵੀ ਅਤੇ ਪਲਕ (ਬੀਕਾਮ 2024 ਬੈਚ) ਨੇ ਇੰਟਰਮੀਡੀਏਟ ਦੇ ਦੋਵੇਂ ਗਰੁੱਪ ਕ੍ਰਮਵਾਰ ਕੁੱਲ 302 ਅਤੇ 332 ਅੰਕ ਹਾਸਲ ਕਰ ਕੇ ਇਹ ਵਕਾਰੀ ਪ੍ਰੀਖਿਆ ਪਾਸ ਕੀਤੀ ਹੈ। ਪ੍ਰਿੰ. ਮਹਾਜਨ ਨੇ ਸਫਲ ਹੋਏ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਸਨਮਾਨਿਆ। ਇਸ ਮੌਕੇ ਕਮਰਸ ਵਿਭਾਗ ਦੇ ਮੁਖੀ ਡਾ. ਕਾਜਲ ਕਿਰਨ, ਪ੍ਰੋ. ਭਾਵਨਾ ਅਤੇ ਦਫ਼ਤਰ ਨਿਗਰਾਨ ਅਸ਼ੋਕ ਕੁਮਾਰ ਮੌਜੂਦ ਸਨ।

Advertisement

Advertisement
Advertisement