For the best experience, open
https://m.punjabitribuneonline.com
on your mobile browser.
Advertisement

ਸਾਲ ਦੇ ਅੰਤ ਤੱਕ ਸ਼ਾਹਪੁਰਕੰਡੀ ਡੈਮ ਦੀ ਝੀਲ ’ਚ ਪਾਣੀ ਰੋਕਣਾ ਸ਼ੁਰੂ ਹੋਵੇਗਾ: ਹੇਅਰ

08:38 PM Jun 23, 2023 IST
ਸਾਲ ਦੇ ਅੰਤ ਤੱਕ ਸ਼ਾਹਪੁਰਕੰਡੀ ਡੈਮ ਦੀ ਝੀਲ ’ਚ ਪਾਣੀ ਰੋਕਣਾ ਸ਼ੁਰੂ ਹੋਵੇਗਾ  ਹੇਅਰ
Advertisement

ਐੱਨਪੀ ਧਵਨ

Advertisement

ਪਠਾਨਕੋਟ, 8 ਜੂਨ

ਇੱਥੇ ਅੱਜ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਡੈਮ ਪ੍ਰਾਜੈਕਟ ਦਾ ਨਿਰੀਖਣ ਕੀਤਾ ਅਤੇ ਨਿਰਮਾਣ ਅਧੀਨ ਸ਼ਾਹਪੁਰਕੰਡੀ ਡੈਮ ਦੇ ਚੱਲ ਰਹੇ ਨਿਰਮਾਣ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇਰ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਅੰਦਰ ਜਿਹੜੀਆਂ ਖੱਡਾਂ ਦੇ ਟੈਂਡਰ ਹੋ ਚੁੱਕੇ ਹਨ, ਵਿੱਚੋਂ ਮਾਈਨਿੰਗ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਡੈਮ ਦੇ ਸ਼ਹੀਦੀ ਸਮਾਰਕ ‘ਤੇ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਡੈਮ ਦੀ ਝੀਲ ਵਿੱਚ ਬੋਟਿੰਗ ਕੀਤੀ। ਇਸ ਮੌਕੇ ਡੀਸੀ ਹਰਬੀਰ ਸਿੰਘ, ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ, ਡੈਮ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਹਾਜ਼ਰ ਸਨ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਅਤੇ ਨਿਰਮਾਣ ਅਧੀਨ ਸ਼ਾਹਪੁਰਕੰਡੀ ਡੈਮ ‘ਤੇ ਟੂਰਿਜ਼ਮ ਵਧਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਡੈਮ ਦਾ ਨਿਰਮਾਣ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਸਾਲ ਦੇ ਅੰਤ ਤੱਕ ਪਾਣੀ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਉਸ ਪਾਣੀ ਨਾਲ ਝੀਲ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਡੈਮ ‘ਤੇ ਪਾਣੀ ਦੀ ਝੀਲ ਬਣਨ ਨਾਲ ਰਣਜੀਤ ਸਾਗਰ ਡੈਮ ਤੋਂ 600 ਮੈਗਾਵਾਟ ਬਿਜਲੀ ਦਾ ਉਤਪਾਦਨ ਪੂਰੀ ਸਮਰੱਥਾ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ। ਜਦਕਿ ਸ਼ਾਹਪੁਰਕੰਡੀ ਡੈਮ ਦੀ ਝੀਲ ਦੀ ਅਣਹੋਂਦ ਕਾਰਨ ਇਸ ਸਮੇਂ 300-450 ਮੈਗਾਵਾਟ ਹੀ ਬਿਜਲੀ ਦਾ ਉਤਪਾਦਨ ਪੈਦਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਦੀ 5 ਅਤੇ ਜੰਮੂ-ਕਸ਼ਮੀਰ ਦੀ 32 ਹਜ਼ਾਰ ਹੈਕਟੇਅਰ ਭੂਮੀ ਦੀ ਸ਼ਾਹਪੁਰਕੰਡੀ ਬੰਨ੍ਹ ਦੇ ਪਾਣੀ ਨਾਲ ਸਿੰਜਾਈ ਹੋ ਸਕੇਗੀ।

Advertisement
Advertisement
Advertisement
×