For the best experience, open
https://m.punjabitribuneonline.com
on your mobile browser.
Advertisement

ਬੁਲੇਟ ’ਤੇ ਸਟੰਟ ਕਰ ਕੇ ਟਰੈਫਿਕ ਨਿਯਮ ਛਿੱਕੇ ’ਤੇ ਟੰਗੇ

07:52 AM Jul 23, 2024 IST
ਬੁਲੇਟ ’ਤੇ ਸਟੰਟ ਕਰ ਕੇ ਟਰੈਫਿਕ ਨਿਯਮ ਛਿੱਕੇ ’ਤੇ ਟੰਗੇ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਬੁਲੇਟ ਮੋਟਰਸਾਈਕਲ ’ਤੇ ਜੀਟੀ ਰੋਡ ਉਪਰ ਖੜ੍ਹੇ ਹੋ ਕੇ ਮੋਟਰਸਾਈਕਲ ਚਲਾ ਕੇ ਸਟੰਟ ਕਰਨ ਵਾਲੇੇ ਇੱਕ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਸਟੰਟਬਾਜ਼ੀ ਕਰ ਰਿਹਾ ਨੌਜਵਾਨ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸਦੇ ਨਾਲ ਵੱਖ-ਵੱਖ ਮੋਟਰਸਾਈਕਲਾਂ ’ਤੇ ਚੱਲ ਰਹੇ ਨੌਜਵਾਨ ਉਸਨੂੰ ਰੋਕਣ ਦੀ ਬਜਾਇ ਪਿੱਛੋਂ ਵੀਡੀਓ ਬਣਾ ਰਹੇ ਹਨ। ਕਾਫ਼ੀ ਸਮੇਂ ਤੱਕ ਉਕਤ ਨੌਜਵਾਨ ਬੁਲੇਟ ਮੋਟਰਸਾਈਕਲ ਦੀ ਸੀਟ ’ਤੇ ਖੜ੍ਹਾ ਕੇ ਉਸਨੂੰ ਚਲਾਉਂਦਾ ਹੈ। ਇਹ ਵੀਡੀਓ ਲਿੰਕ ਰੋਡ ਦੇ ਨਾਲ-ਨਾਲ ਢੋਲੇਵਾਲ ਪੁੱਲ ਦੇ ਉਪਰ ਦੀ ਦੱਸੀ ਜਾ ਰਹੀ ਹੈ ਜਿਸ ਬਾਰੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹੁਣ ਟਰੈਫਿਕ ਪੁਲੀਸ ਵੱਲੋਂ ਉਕਤ ਨੌਜਵਾਨ ਦਾ ਪਤਾ ਲਾਇਆ ਜਾ ਰਿਹਾ ਹੈ। ਕਾਲੀ ਟੀ-ਸ਼ਰਟ ਤੇ ਨੀਲੀ ਜੀਨ ਪਾਏ ਪੱਗ ਵਾਲਾ ਨੌਜਵਾਨ ਬੁਲੇਟ ਮੋਟਰਸਾਈਕਲ ’ਤੇ ਸਵਾਰ ਜਾ ਰਿਹਾ ਹੈ ਤੇ ਅਚਾਨਕ ਤੋਂ ਉਹ ਮੋਟਰਸਾਈਕਲ ਉਪਰ ਖੜ੍ਹਾ ਹੋ ਕੇ ਸਟੰਟ ਕਰਨ ਲੱਗਦਾ ਹੈ। ਉਸਦੇ ਪਿੱਛੇ ਚੱਲ ਰਹੇ ਨੌਜਵਾਨ ਉਸਦੀ ਵੀਡੀਓ ਬਣਾ ਰਹੇ ਹਨ ਅਤੇ ਨਾਲ ਚੱਲ ਰਹੇ ਮੋਟਰਸਾਈਕਲਾਂ ’ਤੇ ਨੌਜਵਾਨ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰੈਫਿਕ ਪੁਲੀਸ ਐਕਸ਼ਨ ਲੈਣ ਦੀ ਤਿਆਰੀ ’ਚ ਹੈ। ਪਤਾ ਲੱਗਿਆ ਹੈ ਕਿ ਇਹ ਨੌਜਵਾਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਇਸੇ ਤਰ੍ਹਾਂ ਬੁਲੇਟ ਮੋਟਰਸਾਈਕਲ ’ਤੇ ਸਟੰਟਬਾਜ਼ੀ ਕਰਦਾ ਹੈ। ਰਾਹਗੀਰ ਵਾਹਨ ਚਾਲਕਾਂ ਦੀ ਜਾਨ ਵੀ ਇਸ ਤਰ੍ਹਾਂ ਕਰਕੇ ਇਹ ਖਤਰੇ ’ਚ ਪਾ ਰਿਹਾ ਹੈ ਅਤੇ ਲਿੰਕ ਸੜਕਾਂ ’ਤੇ ਇਹ ਸਟੰਟਬਾਜ਼ੀ ਕਰਨਾ ਗੈਰ-ਕਾਨੂੰਨੀ ਹੈ। ਵੀਡੀਓ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਮੋਟਰਸਾਈਕਲ ਦੀ ਸੀਟ ’ਤੇ ਦੋਵੇਂ ਪੈਰਾਂ ਦਾ ਸੰਤੁਲਨ ਬਣਾ ਕੇ ਬੈਠ ਜਾਂਦਾ ਹੈ ਤੇ ਕਦੇ ਸੀਟ ’ਤੇ ਖੜ੍ਹਾ ਹੋ ਕੇ ਕਰਤੱਬ ਦਿਖਾਉਂਦਾ ਹੈ।
ਇਸ ਮਾਮਲੇ ’ਚ ਏਸੀਪੀ ਟਰੈਫਿਕ ਚਰਨਜੀਵ ਲਾਂਬਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਟਰੈਫਿਕ ਪੁਲੀਸ ਦੀ ਟੀਮ ਜਲਦੀ ਹੀ ਇਸ ਨੌਜਵਾਨ ਦਾ ਪਤਾ ਲਾ ਲਵੇਗੀ ਤੇ ਇਸ ਮਾਮਲੇ ’ਚ ਅਪਡੇਟ ਦੇਵੇਗੀ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਕੁਝ ਦਿਨ ਪਹਿਲਾਂ ਵੀ ਟਰੈਫਿਕ ਪੁਲੀਸ ਵੱਲੋਂ ਲਾਲ ਤੇ ਨੀਲੀ ਬੱਤੀ ਲਾ ਕੇ ਇਲਾਕੇ ’ਚ ਹੂਟਰ ਮਾਰਨ ਵਾਲੀ ਜੀਪ ਨੂੰ ਕਾਬੂ ਕਰ ਕਾਰਵਾਈ ਕੀਤੀ ਗਈ ਸੀ।

Advertisement

Advertisement
Advertisement
Author Image

sukhwinder singh

View all posts

Advertisement