ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਕੱਠ ਕਰਕੇ ਲੀਡਰਸ਼ਿਪ ਖ਼ਿਲਾਫ਼ ਕੱਢੀ ਭੜਾਸ

09:07 AM Sep 10, 2024 IST
ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਆਗੂ ਪ੍ਰੇਮ ਕੁਮਾਰ।

ਪ੍ਰਸ਼ੋਤਮ ਬੱਲੀ
ਬਰਨਾਲਾ, 9 ਸਤੰਬਰ
ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਲੋਕ ਸਭਾ ਮੈਂਬਰ ਵਜੋਂ ਚੁਣੇ ਜਾਣ ਪਿੱਛੋਂ ਖਾਲੀ ਹੋਈ ਵਿਧਾਨ ਸਭਾ ਹਲਕਾ ਬਰਨਾਲਾ ਦੀ ਆਗਾਮੀ ਜ਼ਿਮਨੀ ਚੋਣ ਮੌਕੇ ਉਮੀਦਵਾਰੀ ਤੇ ਸਰਕਾਰੇ-ਦਰਬਾਰੇ ਉਨ੍ਹਾਂ ਨੂੰ ਅਣਗੌਲਿਆਂ ਕੀਤੇ ਜਾਣ ਖ਼ਿਲਾਫ਼ ਹਲਕੇ ਦੇ ਪੁਰਾਣੇ ‘ਆਪ’ ਵਰਕਰਾਂ ਨੇ ਸਥਾਨਕ ਪੁਰਾਣੀ ਰਾਮਲੀਲਾ ਗਰਾਊਂਡ ਵਿੱਚ ਇਕੱਤਰਤਾ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਸੀਨੀਅਰ ਆਗੂ ਮਾ. ਪ੍ਰੇਮ ਕੁਮਾਰ, ਸੂਬੇਦਾਰ ਮਹਿੰਦਰ ਸਿੰਘ, ਹਰੀ ਓਮ, ਕਿਰਨਦੀਪ ਕੌਰ ਬਾਠ, ਲਵਪ੍ਰੀਤ ਸਿੰਘ ਲਵੀ ਨੇ ਕਿਹਾ ਕਿ ਬੀਤੇ ਸਮੇਂ ’ਚ ਰਹੀਆਂ ਕਮੀਆਂ ਨੂੰ ਵਿਚਾਰ ਕੇ ਪਾਰਟੀ ਹਾਈਕਮਾਨ ਦੇ ਧਿਆਨ ’ਚ ਲਿਆਂਦਾ ਜਾਵੇਗਾ ਕਿ ਪਾਰਟੀ ਦੇ ਮੁਢਲੇ ਵਰਕਰਾਂ ਤੇ ਸਮਰਥਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਕੰਮਾਂ ਕਾਰਾਂ ਸਬੰਧੀ ਸੁਣਵਾਈ ਯਕੀਨੀ ਬਣਾਈ ਜਾ ਸਕੇ। ਬੁਲਾਰਿਆਂ ਨੇ ਗਿਲਾ ਕੀਤਾ ਕਿ ਸੰਸਦ ਮੈਂਬਰ ਮੀਤ ਹੇਅਰ ਸਮੇਤ ਨੇੜਲੇ ਪੀਏ ਉਨ੍ਹਾਂ ਦੇ ਫੋਨ ਤੱਕ ਦਾ ਜਵਾਬ ਨਹੀਂ ਦਿੰਦੇ ਜਦਕਿ ਵਿਰੋਧੀ ਪਾਰਟੀਆਂ ਨਾਲ ਸਬੰਧਤ ਲੋਕਾਂ ਦੇ ਕੰਮ ਕਾਰ ਤਰਜੀਹੀ ਤੌਰ ’ਤੇ ਹੋ ਰਹੇ ਹਨ। ਆਗੂਆਂ ਨੇ ਜ਼ਿਮਨੀ ਚੋਣ ਮੌਕੇ ਗੁਰਦੀਪ ਸਿੰਘ ਬਾਠ ਨੂੰ ਟਿਕਟ ਦੇ ਕੇ ਪਾਰਟੀ ਉਮੀਦਵਾਰ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਬਾਠ ਦੀ ਜਿੱਤ ਯਕੀਨੀ ਬਣਾਉਣ ਦਾ ਭਰੋਸਾ ਵੀ ਦਿਵਾਇਆ। ਬੁਲਾਰਿਆਂ ਨੇ ਪੰਚਾਇਤੀ ਤੇ ਮਿਉਂਸਿਪਲ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਹਿਤ ਆਮ ਵਰਕਰਾਂ ਦੀ ਹਰ ਪੱਧਰ ’ਤੇ ਢੁੱਕਵੀਂ ਸੁਣਵਾਈ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਬਾਹਰਲੇ ਥੋਪੇ ਕਿਸੇ ਵੀ ਉਮੀਦਵਾਰ ਦੇ ਖੁੱਲ੍ਹੇ ਵਿਰੋਧ ਦਾ ਸੰਕੇਤ ਵੀ ਦਿੱਤਾ ਗਿਆ। ਉਨ੍ਹਾਂ ਵੱਲੋਂ ਗੁਰਦੀਪ ਸਿੰਘ ਬਾਠ ਦੀ ਉਮੀਦਵਾਰੀ ਦੇ ਹੱਕ ’ਚ ਬਾਹਾਂ ਖੜ੍ਹੀਆਂ ਕਰ ਕੇ ਮਤਾ ਪਾਸ ਕੀਤਾ ਗਿਆ।

Advertisement

Advertisement