For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣ: ਆਗੂਆਂ ਨੇ ਮਾਰਿਆ ਆਖ਼ਰੀ ਹੰਭਲਾ

08:03 AM Jul 10, 2024 IST
ਜ਼ਿਮਨੀ ਚੋਣ  ਆਗੂਆਂ ਨੇ ਮਾਰਿਆ ਆਖ਼ਰੀ ਹੰਭਲਾ
ਜਲੰਧਰ ਪੱਛਮੀ ’ਚ ਬੁੱਧਵਾਰ ਨੂੰ ਪੈਣ ਵਾਲੀਆਂ ਵੋਟਾਂ ਲਈ ਈਵੀਐਮ ਅਤੇ ਹੋਰ ਚੋਣ ਸਮੱਗਰੀ ਲੈ ਕੇ ਪਹੁੰਚਦਾ ਹੋਇਆ ਚੋਣ ਅਮਲਾ।
Advertisement

ਪਾਲ ਸਿੰਘ ਨੌਲੀ
ਜਲੰਧਰ, 9 ਜੁਲਾਈ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਹੋ ਰਹੀ ਉਪ ਚੋਣ ਤੋਂ ਇੱਕ ਦਿਨ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਘਰ-ਘਰ ਜਾ ਕੇ ਵੋਟਾਂ ਹਾਸਲ ਕਰਨ ਦਾ ਆਖਰੀ ਹੰਭਲਾ ਮਾਰਿਆ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ।

Advertisement

ਤੀਜੀ ਤਸਵੀਰ ’ਚ ਕ੍ਰਮਵਾਰ ਜਲੰਧਰ ਪੱਛਮੀ ’ਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦੇ ਹੋਏ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ

ਅਕਾਲੀ ਦਲ ਦੀ ਉਮੀਦਵਾਰ ਲਈ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੇਰ ਰਾਤ ਤੱਕ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੇ ਇਸ ਚੋਣ ਨੂੰ ਆਪਣੇ ਵਕਾਰ ਨਾਲ ਜੋੜਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੇ ਹਲਕੇ ਦੇ ਲੋਕਾਂ ਨਾਲ ਕੋਈ ਵੱਡਾ ਵਾਅਦਾ ਜਾਂ ਕੋਈ ਗਾਰੰਟੀ ਨਹੀਂ ਦਿੱਤੀ। ਉਨ੍ਹਾ ਕਿਹਾ ਕਿ ‘ਤੱਕੜੀ’ ਪੰਥਕ ਪਾਰਟੀ ਦਾ ਚੋਣ ਨਿਸ਼ਾਨ ਹੈ ਤੇ ਪਾਰਟੀ ਦੀ ਹੋਂਦ ਬਚਾਉਣ ਲਈ ਉਹ ਲੜਾਈ ਲੜ ਰਹੇ ਹਨ। ਉਨ੍ਹਾਂ ਨਾਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ। ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਰੀ ਦਿਨ ਘਰ-ਘਰ ਜਾਣ ਦੀ ਕਮਾਨ ਆਪ ਸੰਭਾਲੀ ਹੋਈ ਸੀ। ਲੋਕ ਚੰਨੀ ਦੇ ਘਰ ਆਉਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਲਕੇ ਵਿੱਚ ਔਰਤਾਂ ਦੀ ਗਿਣਤੀ ਵੀ ਵੱਡੇ ਪੱਧਰ ’ਤੇ ਹੈ।

ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਹੋਰ ਆਗੂਆਂ ਨਾਲ। -ਫੋਟੋ: ਮਲਕੀਅਤ ਸਿੰਘ ਅਤੇ ਸਰਬਜੀਤ ਸਿੰਘ

ਮਹਿਲਾਵਾਂ ਵਿੱਚ ਚੰਨੀ ਕਾਫੀ ਮਕਬੂਲ ਰਿਹਾ ਕਿਉਂਕਿ ਉਹ ਜਿਹੜੇ ਵੀ ਘਰ ਜਾਂਦਾ ਸੀ, ਉੱਥੇ ਰਸੋਈ ਵਿੱਚ ਜਾ ਕੇ ਆਪਣੇ ਆਪ ਹੀ ਕੁਝ ਨਾ ਕੁਝ ਚੁੱਕ ਕੇ ਖਾ ਲੈਂਦਾ ਸੀ। ਚੰਨੀ ਦੇ ਇਸ ਲਹਿਜੇ ਤੋਂ ਪਰਿਵਾਰ ਬੜੇ ਖੁਸ਼ ਹੁੰਦੇ ਸਨ ਤੇ ਉਹ ਚੰਨੀ ਨੂੰ ਵਾਰ-ਵਾਰ ‘ਸਾਡਾ ਚੰਨੀ, ਸਾਡਾ ਚੰਨੀ’ ਕਹਿ ਰਹੇ ਸਨ। ਰਾਜਾ ਵੜਿੰਗ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਵੀ ਘਰ-ਘਰ ਜਾ ਕੇ ਵੋਟਾਂ ਮੰਗੀਆਂ ਤੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਹੀ ਹਲਕੇ ਦਾ ਵਿਕਾਸ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਿੱਤ ਦੇਖ ਕੇ ‘ਆਪ’ ਆਗੂ ਘਬਰਾ ਗਏ ਹਨ। ਇਸ ਮੌਕੇ ਹਲਕੇ ਦੇ ਵਰਕਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਉਮੀਦਵਾਰ ਲਈ ਹਲਕੇ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਤੇ ਕਿਹਾ ਕਿ ‘ਆਪ’ ਦੀ ਸਰਕਾਰ ਹੀ ਪੰਜਾਬ ਦਾ ਵਿਕਾਸ ਕਰ ਰਹੀ ਹੈ ਜਦਕਿ ਬਾਕੀ ਪਾਰਟੀਆਂ ਨੇ ਤਾਂ ਪੰਜਾਬ ਨੂੰ ਲੁੱਟਿਆ ਹੀ ਹੈ। ਵਾਈਸ ਚੇਅਰਮੈਨ ਬੀਸੀ ਸੈੱਲ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ 73 ਨੰਬਰ ਵਾਰਡ ਵਿੱਚ ਹੈ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਘਰ-ਘਰ ਜਾ ਕੇ ਵੋਟਾਂ ਮੰਗ ਚੁੱਕੇ ਹਨ। ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਰ ਮੁਹੱਲੇ ਦੇ ਘਰ-ਘਰ ਜਾ ਕੇ ‘ਕਮਲ’ ਚੋਣ ਨਿਸ਼ਾਨ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ।

Advertisement
Author Image

joginder kumar

View all posts

Advertisement
Advertisement
×