ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਮਨੀ ਚੋਣ: ਸਾਰਾ ਦਿਨ ਚਲਦੀ ਰਹੀ ਦੂਸ਼ਣਬਾਜ਼ੀ, ਕਈ ਥਾਈਂ ਹੋਏ ਹੰਗਾਮੇ

07:36 AM Jul 11, 2024 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੁਲਾਈ
ਅੱਜ ਸਵੇਰੇ ਵੋਟਾਂ ਪੈਣ ਸਾਰ ਹੀ ਭਾਜਪਾ ਦੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮੇ ਕਰਨੇ ਸ਼ੁਰੂ ਕਰ ਦਿੱਤੇ, ਜਿਹੜੇ ਸਾਰਾ ਦਿਨ ਚੱਲਦੇ ਰਹੇ। ਉਹ ਦੋਸ਼ ਲਾ ਰਹੇ ਸਨ ਕਿ ‘ਆਪ’ ਵਾਲੇ ਨੋਟ ਤੇ ਸ਼ਰਾਬ ਵੰਡ ਰਹੇ ਹਨ। ਜਦਕਿ ਕਾਂਗਰਸ ਦੇ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਵੋਟਾਂ ਵਾਲੇ ਦਿਨ ਵੀ ‘ਆਪ’ ਵਾਲੇ ਔਰਤਾਂ ਨੂੰ ਸੂਟ ਤੇ ਰਾਸ਼ਨ ਵੰਡਦੇ ਰਹੇ। ਉਧਰ, ਸੀਨੀਅਰ ਕਾਂਗਰਸੀ ਪੁਲੀਸ ਕਮਿਸ਼ਨਰ ਦੇ ਦਫ਼ਤਰ ਜਾ ਕੇ ਬੈਠੇ ਰਹੇ ਤੇ ਉਹ ‘ਆਪ’ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੀਆਂ ਸ਼ਿਕਾਇਤਾਂ ਕਰਦੇ ਰਹੇ।
ਭਾਜਪਾ ਵਰਕਰਾਂ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਨੋਟ ਵੰਡਣ ਦੇ ਦੋਸ਼ਾਂ ਤਹਿਤ ਕਾਬੂ ਕਰ ਲਿਆ। ਉਸ ਕੋਲੋਂ ਇੱਕ ਲਿਸਟ ਬਰਾਮਦ ਹੋਈ ਜਿਸ ’ਤੇ ਜਲੰਧਰ ਪੱਛਮੀ ਹਲਕੇ ਵਿੱਚ ਰਹਿਣ ਵਾਲੇ ਵੋਟਰਾਂ ਦੇ ਨਾਂ ਲਿਖੇ ਹੋਏ ਸਨ ਤੇ ਉਨ੍ਹਾਂ ਨਾਵਾਂ ਦੇ ਅੱਗੇ ਦੋ ਹਾਜ਼ਾਰ ਦੀ ਰਕਮ ਲਿਖੀ ਹੋਈ ਸੀ। ਭਾਜਪਾ ਆਗੂਆਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਇਸ ਕਾਰਨ ਹੰਗਾਮਾ ਹੋ ਗਿਆ। ਭਾਜਪਾ ਆਗੂ ਉਸ ਦੇ ਘਰ ਤੱਕ ਉਸ ਦਾ ਪਿੱਛਾ ਕਰਦੇ ਰਹੇ ਪਰ ਉਸ ਦਾ ਨਾਂ ਪਤਾ ਨਹੀਂ ਲੱਗ ਸਕਿਆ ਪਰ ਜਲੰਧਰ ਪੱਛਮੀ ਦੇ ਕੁਝ ਲੋਕਾਂ ਨੇ ਪੈਸੇ ਵੰਡਣ ਦੀ ਪੁਸ਼ਟੀ ਕੀਤੀ ਹੈ।
ਮਾਡਲ ਹਾਊਸ ਗੁਰਦੁਆਰੇ ਨੇੜੇ ਉਦੋਂ ਤਣਾਅ ਵਧ ਗਿਆ ਜਦੋਂ ਬਾਹਰ ਦੇ ਜ਼ਿਲ੍ਹਿਆਂ ਤੋਂ ਆਏ ‘ਆਪ’ ਦੇ ਆਗੂ ਪੋਲਿੰਗ ਬੂਥਾਂ ’ਤੇ ਬੈਠੇ ਸਨ। ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਨੇ ਆਪਣੇ ਸਥਾਨਕ ਆਗੂਆਂ ਨੂੰ ਖੂੰਜੇ ਲਾਇਆ ਹੋਇਆ ਹੈ ਤੇ ਦੂਜੇ ਜ਼ਿਲ੍ਹਿਆਂ ਵਿੱਚੋਂ ਚੋਣਾਂ ਵਿੱਚ ਧੱਕੇਸ਼ਾਹੀ ਕਰਨ ਲਈ ਆਗੂਆਂ ਨੂੰ ਬੁਲਾਇਆ ਗਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਪਣੀ ਅਤੇ ਸਮਰਥਕਾਂ ਦੀ ਜਾਨ ਨੂੰ ਖਤਰਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਡਰਨਗੇ ਨਹੀਂ ਕਿਉਂਕਿ ਪੂਰਾ ਜਲੰਧਰ ਉਨ੍ਹਾਂ ਦੀ ਪਿੱਠ ’ਤੇ ਖੜ੍ਹਾ ਹੈ। ਉਨ੍ਹਾਂ ਆਪਣੇ ਭਰਾ ਰਾਜਨ ਅੰਗੁਰਾਲ ਦੀ ਗ੍ਰਿਫ਼ਤਾਰੀ ਦੀਆਂ ਅਫਵਾਹਾਂ ਦਾ ਵੀ ਖੰਡਨ ਕੀਤਾ। ਭਾਜਪਾ ਦੇ ਜ਼ਿਲ੍ਹਾਂ ਅਹੁਦੇਦਾਰਾਂ ਨੇ ਕਿਹਾ ਕਿ ਇਹ ਅਫ਼ਵਾਹ ‘ਆਪ’ ਵੱਲੋਂ ਜਾਣ-ਬੁਝ ਕੇ ਫੈਲਾਈ ਗਈ ਸੀ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਲੰਧਰ ਦੇ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਚੋਣ ਕਮਿਸ਼ਨ ਕਾਰਵਾਈ ਕਿਉਂ ਨਹੀਂ ਕਰ ਰਿਹਾ।

Advertisement

‘ਆਪ’ ਵੱਲੋਂ ਬਹੁਮਤ ਨਾਲ ਸੀਟ ਜਿੱਤਣ ਦਾ ਦਾਅਵਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਕਾਂਗਰਸ ਤੇ ਭਾਜਪਾ ਵੱਲੋਂ ਚੋਣਾਂ ਵਿੱਚ ਧੱਕੇਸ਼ਾਹੀ ਕਰਨ ਦੇ ਲਾਏ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਅਸਲ ਵਿੱਚ ਇਹ ਦੋਵੇਂ ਰਾਜਸੀ ਪਾਰਟੀਆਂ ‘ਆਪ’ ਸਰਕਾਰ ਦੇ ਕੰਮਾਂ ਨੂੰ ਮਿਲ ਰਹੇ ਹੁੰਗਾਰੇ ਤੋਂ ਔਖੀਆਂ ਹਨ। ਇਸੇ ਲਈ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਦੋ-ਤਿੰਨ ਦਿਨ ਤੋਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਆਪਣੀ ਹਾਰ ਦਾ ਠੀਕਰਾ ਸੱਤਾਧਾਰੀ ਧਿਰ ਸਿਰ ਭੰਨਿਆ ਜਾ ਸਕੇ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਪਾਰਟੀ ਜਲੰਧਰ ਪੱਛਮੀ ਹਲਕੇ ਦੀ ਸੀਟ ਨੂੰ ਭਾਰੀ ਬਹੁਮਤ ਨਾਲ ਜਿੱਤੇਗੀ।

Advertisement
Advertisement