For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣ: ਆਮਦਨ ਪੱਖੋਂ ਅੰਮ੍ਰਿਤਾ ਵੜਿੰਗ ਦਾ ਹੱਥ ਉਤੇ, ਡਿੰਪੀ ਤੇ ਮਨਪ੍ਰੀਤ ਪਿੱਛੇ

03:54 PM Oct 25, 2024 IST
ਜ਼ਿਮਨੀ ਚੋਣ  ਆਮਦਨ ਪੱਖੋਂ ਅੰਮ੍ਰਿਤਾ ਵੜਿੰਗ ਦਾ ਹੱਥ ਉਤੇ  ਡਿੰਪੀ ਤੇ ਮਨਪ੍ਰੀਤ ਪਿੱਛੇ
ਮਨਪ੍ਰੀਤ ਬਾਦਲ, ਅੰਿਮ੍ਰਤਾ ਵੜਿੰਗ, ਡਿੰਪੀ ਢਿੱਲੋਂ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ

Advertisement

ਗਿੱਦੜਬਾਹਾ ਜ਼ਿਮਨੀ ਚੋਣ ਦੇ ਮੁੱਖ ਮੁਕਾਬਲੇ ’ਚ ਸ਼ਾਮਲ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਕਾਰੋਬਾਰ ਅਤੇ ਕਮਾਈ ਪੱਖੋਂ ਆਪਣੇ ਵਿਰੋਧੀ ਉਮੀਦਵਾਰਾਂ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨਾਲੋਂ ਮੋਹਰੀ ਹੈ। ਨਾਮਜ਼ਦਗੀ ਪੱਤਰਾਂ ਦੇ ਨਾਲ ਨੱਥੀ ਵੇਰਵਿਆਂ ਅਨੁਸਾਰ ਪਰਿਵਾਰਕ ਕਾਰੋਬਾਰ ਨਾਲ ਜੁੜੀ ਅੰਮ੍ਰਿਤਾ ਵੜਿੰਗ ਦੀ ਆਮਦਨ ਹਰ ਵਰ੍ਹੇ ਵੱਧੀ ਹੈ। 2021-22 ਵਿੱਚ ਉਨ੍ਹਾਂ ਦੀ ਆਮਦਨ 23.91 ਲੱਖ ਰੁਪਏ ਸੀ, ਜੋ ਕਿ 2023-24 ਵਿੱਚ ਵਧਕੇ 77.47 ਲੱਖ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ ਦੀ ਆਮਦਨ ਵੀ ਕਈ ਗੁਣਾ ਵਧੀ ਹੈ।

Advertisement

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਜੋ ਖੇਤੀਬਾੜੀ ਦੇ ਨਾਲ-ਨਾਲ ‘ਦੀਪ ਬੱਸ ਕੰਪਨੀ’ ਵੀ ਚਲਾ ਰਹੇ ਹਨ, ਦੀ ਆਮਦਨ ਘਟਦੀ ਜਾ ਰਹੀ ਹੈ। ਆਮਦਨ ਕਰ ਰਿਪੋਰਟ ਅਨੁਸਾਰ ਉਨ੍ਹਾਂ ਦੀ 2021-22 ਵਿੱਚ ਆਮਦਨ ਕਰੀਬ 19.54 ਲੱਖ ਰੁਪਏ ਸੀ ਜੋ ਕਿ ਹੁਣ 2023-24 ਵਿੱਚ ਘਟਕੇ 13.19 ਲੱਖ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸਾਂਝੇ ਪਰਿਵਾਰ ਦੀ ਆਮਦਨ ਵੀ ਪਿਛਲੇ ਤਿੰਨ ਸਾਲਾਂ ’ਚ ਕਰੀਬ 9 ਲੱਖ ਰੁਪਏ ਘਟ ਗਈ ਹੈ। ਸਾਲ 21-22 ਵਿੱਚ ਡਿੰਪੀ ਦੇ ਸਾਂਝੇ ਪਰਿਵਾਰ ਦੀ ਆਮਦਨ 34.50 ਲੱਖ ਰੁਪਏ ਜਦੋਂ ਕਿ ਹੁਣ ਘਟਕੇ 25.93 ਲੱਖ ਰੁਪਏ ਰਹਿ ਗਈ ਹੈ।

ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਵਿਧਾਨ ਸਭਾ ਤੋਂ ਤਨਖਾਹ, ਖੇਤੀਬਾੜੀ, ਕਿਰਾਏ ਅਤੇ ਵਿਆਜ ਸਮੇਤ 2021-22 ਵਿੱਚ 18.24 ਲੱਖ ਰੁਪਏ ਦੇ ਕਰੀਬ ਆਮਦਨ ਸੀ, ਜੋ ਕਿ ਹੁਣ ਹੁਣ 2023-24 ਵਿੱਚ ਕਰੀਬ 16 ਲੱਖ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਪਰਿਵਾਰਕ ਆਮਦਨ (ਐਚਯੂਐਫ) ਜੋ 2021-22 ਵਿੱਚ 2.75 ਕਰੋੜ ਰੁਪਏ ਸੀ 2023-24 ਵਿੱਚ 2.50 ਕਰੋੜ ਰੁਪਏ ਰਹਿ ਗਈ ਹੈ।

ਦੂਜੇ ਪਾਸੇ ਉਨ੍ਹਾਂ ਦੇ ਸਾਂਝੇ ਪਰਿਵਾਰ ਸਿਰ ਛੇ ਸਾਲ ਪਹਿਲਾਂ ਕਰੀਬ ਦੋ ਕਰੋੜ ਰੁਪਏ ਦਾ ਕਰਜ਼ਾ ਸੀ ਜਿਹੜਾ ਕਿ ਹੁਣ ਵਧਕੇ ਕਰੀਬ 11 ਕਰੋੜ ਰੁਪਏ ਹੋ ਗਿਆ। ਇਸ ਵਿਚ ਬਠਿੰਡਾ ਵਿਖੇ ਸਥਿਤ ਦੋ ਪਲਾਟਾਂ ਦਾ ਕਰੀਬ 3 ਕਰੋੜ ਰੁਪਏ ਦਾ ਕਰਜ਼ਾ ਵੀ ਸ਼ਾਮਲ ਹੈ। ਇਸ ਤੋਂ ਬਿਨ੍ਹਾਂ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਸਿਰ 3.52 ਕਰੋੜ ਰੁਪਏ ਦਾ ਆਮਦਨ ਕਰ ਬਕਾਇਆ ਹੈ ਜਿਸਦੀ ਅਪੀਲ ਵਿਭਾਗ ਕੋਲ ਲੰਬਿਤ ਹੈ।

ਉਮੀਦਵਾਰਾਂ ਦੇ ਪੜ੍ਹਾਈ ਦੇ ਵੇਰਵੇ:-

ਗਿੱਦੜਬਾਹਾ ਹਲਕੇ ਤੋਂ ’ਤੇ ਚੋਣ ਲੜ ਰਹੇ ਮੁੱਖ ਪਾਰਟੀਆਂ ਉਮੀਦਵਾਰਾਂ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਨੇ ਦਸਵੀਂ ਤੇ ਬਾਰਵੀਂ ਦੂਨ ਸਕੂਲ ਦੇਹਰਾਦੂਨ ਤੋਂ ਕੀਤੀ ਹੈ ਜਦੋਂ ਕਿ ਬੀਏ (ਆਨਰ ਹਿਸਟਰੀ) ਸੇਂਟ ਸਟੀਫਨ ਕਾਲਜ ਦਿੱਲੀ ਅਤੇ ਬੇਚੂਲਰ ਆਫ ਲਾਅ (ਆਨਰ) ਯੂਨੀਵਰਸਿਟੀ ਕਾਲਜ ਲੰਡਨ ਤੋਂ ਕੀਤੀ ਹੈ। ਅੰਮ੍ਰਿਤਾ ਵੜਿੰਗ ਨੇ ਐਮਐਸਸੀ (ਕੰਪਿਊਟਰ ਸਾਇੰਸ) ਗੁਰੂ ਜੰਬੇਸ਼ਵਰ ਯੂਨੀਵਰਸਿਟੀ ਹਿਸਾਰ ਤੋਂ ਕੀਤੀ ਹੈ ਜਦੋਂ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ. ਏ. ਕੀਤੀ ਹੈ।

Advertisement
Author Image

Puneet Sharma

View all posts

Advertisement