ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਵੇਰੇਵ ਨੂੰ ਹਰਾ ਕੇ ਸਿਨਰ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ

06:56 AM Aug 20, 2024 IST

ਮੇਸਨ (ਅਮਰੀਕਾ):

Advertisement

ਵਿਸ਼ਵ ਦੇ ਨੰਬਰ ਇੱਕ ਖਿਡਾਰੀ ਯਾਨਿਕ ਸਿਨਰ ਨੇ ਤਿੰਨ ਸੈੱਟ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾ ਕੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਕਦਮ ਰੱਖ ਲਿਆ ਹੈ ਪਰ ਮਹਿਲਾ ਵਰਗ ਵਿੱਚ ਸਿਖਰਲੀ ਖਿਡਾਰਨ ਇਗਾ ਸਵਿਆਤੇਕ ਨੂੰ ਆਰਯਨਾ ਸਬਾਲੇਂਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਬਾਲੇਂਕਾ ਫਾਈਨਲ ਵਿੱਚ ਅਮਰੀਕਾ ਦੀ ਜੈਸਿਕਾ ਪੇਂਗੁਲਾ ਦਾ ਸਾਹਮਣਾ ਕਰੇਗੀ, ਜਦਕਿ ਸਿਨਰ ਦਾ ਸਾਹਮਣਾ ਫਰਾਂਸਿਸ ਟਾਇਫੋ ਨਾਲ ਹੋਵੇਗਾ। ਇਟਲੀ ਦੇ ਖਿਡਾਰੀ ਸਿਨਰ ਨੇ ਤਿੰਨ ਘੰਟੇ, ਸੱਤ ਮਿੰਟ ਤੱਕ ਚੱਲੇ ਮੈਚ ਵਿੱਚ 7-6 (9), 5-7, 7-6 (4) ਨਾਲ ਜਿੱਤ ਦਰਜ ਕੀਤੀ। ਟਾਇਫੋ ਨੇ ਇੱਕ ਹੋਰ ਸੈਮੀ ਫਾਈਨਲ ਵਿੱਚ ਹੋਲਗਰ ਰੁਨ ਨੂੰ 4-6, 6-1, 7-6 (7-4) ਨਾਲ ਹਰਾ ਦਿੱਤਾ। ਮਹਿਲਾਵਾਂ ਦੇ ਸੈਮੀ ਫਾਈਨਲ ਵਿੱਚ ਸਬਾਲੇਂਕਾ ਨੇ ਸਵਿਆਤੇਕ ਨੂੰ 6-3, 6-3 ਨਾਲ ਹਰਾ ਕੇ ਪਹਿਲੀ ਵਾਰ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਨਾਲ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਵਿਆਤੇਕ ਦੀ ਪਿਛਲੇ 15 ਮੈਚ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਨੂੰ ਠੱਲ੍ਹ ਪਈ। ਛੇਵਾਂ ਦਰਜਾ ਪ੍ਰਾਪਤ ਪੇਂਗੁਲਾ ਨੇ ਮੀਂਹ ਨਾਲ ਪ੍ਰਭਾਵਿਤ ਦੂਜੇ ਸੈਮੀ ਫਾਈਨਲ ਵਿੱਚ ਪਾਓਲਾ ਬਡੋਸਾ ਨੂੰ 6-2, 3-6, 6-3 ਨਾਲ ਹਰਾਇਆ। -ਏਪੀ

Advertisement
Advertisement
Advertisement