ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੈਫਟੀਨੈਂਟ ਬਣ ਕੇ ਸਿਦਕਪ੍ਰੀਤ ਸਿੰਘ ਨੇ ਸੇਂਟ ਕਬੀਰ ਸਕੂਲ ਦਾ ਨਾਂ ਚਮਕਾਇਆ

08:42 AM Jul 19, 2023 IST
ਸੇਂਟ ਕਬੀਰ ਪਬਲਿਕ ਸਕੂਲ ਦਾ ਵਿਦਿਆਰਥੀ ਲੈਫਟੀਨੈਂਟ ਸਿਦਕਪ੍ਰੀਤ ਸਿੰਘ। -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 18 ਜੁਲਾਈ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਹੋਣਹਾਰ ਵਿਦਿਆਰਥੀ ਸਿਦਕਪ੍ਰੀਤ ਸਿੰਘ ਨੇ ਲੈਫਟੀਨੈਂਟ ਬਣ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਚਮਕਾਇਆ ਹੈ। ਸਕੂਲ ਪ੍ਰਿੰਸੀਪਲ ਐੱਸ.ਬੀ.ਨਾਯਰ ਅਤੇ ਪ੍ਰਬੰਧਕ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਸਿਦਕਪ੍ਰੀਤ ਸਿੰਘ ਸਪੁੱਤਰ ਪਿਤਾ ਮਨਜੀਤ ਸਿੰਘ ਵਾਸੀ ਕਾਹਨੂੰਵਾਨ ਨੇ ਲੈਫਟੀਨੈਂਟ ਬਣ ਕੇ ਸਕੂਲ ਦੇ ਸੰਸਥਾਪਕ ਸਵਰਗੀ ਹਰਪਾਲ ਸਿੰਘ ਦੀ ਦਿਲੀ ਤਮੰਨਾ ਨੂੰ ਪੂਰੀ ਕੀਤੀ ਹੈ। ਇਸ ਸਕੂਲ ਵਿੱਚ ਮੁੱਢਲੀ ਸਿੱਖਿਆ ਤੋਂ ਲੈ ਕੇ ਦਸਵੀਂ ਤੱਕ ਦੀ ਪੜ੍ਹਾਈ ਹਾਸਲ ਸਿਦਕਪ੍ਰੀਤ ਸਿੰਘ ਨੇ ਐਨ.ਡੀ.ਏ (ਨੈਸ਼ਨਲ ਡਿਫੈਂਸ ਅਕੈਡਮੀ) ਵਿੱਚ ਸਫਲਤਾਪੂਰਵਕ ਕਦਮ ਰੱਖ ਕੇ ਆਪਣੀ ਸਿਖਲਾਈ ਪੂਰੀ ਕਰਨ ਮਗਰੋਂ ਆਈ.ਐਮ.ਏ ਦੇਹਰਾਦੂਨ ਤੋਂ ਇਕ ਸਾਲ ਦਾ ਟ੍ਰੇਨਿੰਗ ਪੂਰੀ ਕਰਕੇ ਲੈਫਟੀਨੈਂਟ ਦੇ ਅਹੁਦੇ ਤੇ ਆਪਣੀ ਸਰਵਿਸ ਸ਼ੁਰੂ ਕੀਤੀ ਹੈ। ਪੱਛੜੇ ਇਲਾਕੇ ਦੇ ਸਿਦਕਪ੍ਰੀਤ ਸਿੰਘ ਨੇ ਲੈਫਟੀਨੈਂਟ ਬਣ ਕੇ ਸ.ਹਰਪਾਲ ਸਿੰਘ ਦੇ ਲਏ ਸੁਪਨੇ ਨੂੰ ਸਾਕਾਰਾਤਮਕ ਰੂਪ ਦੇ ਮੀਲ-ਪੱਥਰ ਕਾਇਮ ਕੀਤਾ ਹੈ ਅਤੇ ਸਮੁੱਚੇ ਸਕੂਲੀ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਵਿਦਿਆਰਥੀ ਦੀ ਇਸ ਕਾਮਯਾਬੀ ਤੇ ਪ੍ਰਿੰਸੀਪਲ ਐਸ.ਬੀ.ਨਾਯਰ, ਪ੍ਰਬੰਧਕ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਅਤੇ ਸਟਾਫ ਮੈਂਬਰਾਂ ਨੇ ਲੈਫਟੀਨੈਂਟ ਸਿਦਕਪ੍ਰੀਤ ਸਿੰਘ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਮਨਿਾਕਸੀ, ਪੀ.ਐਸ. ਚਾਹਲ, ਵਿਸਾਲ ਸਿੰਘ, ਸੀਮਾ ਕਾਲੀਆਂ, ਸੀਮਾ ਦੀਕਸਿਤ, ਸੁਰਿੰਦਰ ਸਿੰਘ, ਜਸਵਿੰਦਰ ਕੌਰ, ਟੇਨ ਸਿੰਘ, ਦਮਨਬੀਰ ਸਿੰਘ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Advertisement

Advertisement
Tags :
ਸਕੂਲਸਿੰਘਸਿਦਕਪ੍ਰੀਤਸੇਂਟਕਬੀਰਚਮਕਾਇਆਲੈਫਟੀਨੈਂਟ
Advertisement