ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਡਬਲਿਊਐੱਫ ਦਰਜਾਬੰਦੀ: ਅਸ਼ਵਨੀ-ਤਨੀਸ਼ਾ ਦੀ ਜੋੜੀ 24ਵੇਂ ਸਥਾਨ ’ਤੇ

07:13 AM Dec 13, 2023 IST
ਤਨੀਸ਼ਾ ਕ੍ਰਾਸਟੋ, ਅਸ਼ਵਨੀ ਪੋਨੱਪਾ

ਨਵੀਂ ਦਿੱਲੀ, 12 ਦਸੰਬਰ
ਪਿਛਲੇ ਦੋ ਹਫਤਿਆਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ਦੀ ਭਾਰਤੀ ਮਹਿਲਾ ਬੈਡਮਿੰਟਨ ਜੋੜੀ ਤਾਜ਼ਾ ਬੀਡਬਲਿਊਐੱਫ ਦਰਜਾਬੰਦੀ ਵਿੱਚ ਚਾਰ ਸਥਾਨ ਉਪਰ 24ਵੇਂ ਸਥਾਨ ’ਤੇ ਪਹੁੰਚ ਗਈ ਹੈ। 34 ਸਾਲ ਦੀ ਅਸ਼ਵਨੀ ਅਤੇ 20 ਸਾਲ ਦੀ ਤਨੀਸ਼ਾ ਨੇ ਇਸ ਸਾਲ ਜਨਵਰੀ ’ਚ ਹੀ ਇਕੱਠੇ ਖੇਡਣਾ ਸ਼ੁਰੂ ਕੀਤਾ ਸੀ। ਇਸ ਜੋੜੀ ਨੇ ਐਤਵਾਰ ਨੂੰ ਗੁਹਾਟੀ ਮਾਸਟਰਜ਼ ਵਿੱਚ ਚੀਨੀ ਤਾਇਪੇ ਦੀ ਜੋੜੀ ਨੂੰ ਹਰਾ ਕੇ ਦੂਜਾ ਸੁਪਰ 100 ਖ਼ਿਤਾਬ ਅਤੇ ਤੀਜਾ ਮਹਿਲਾ ਡਬਲਜ਼ ਖ਼ਿਤਾਬ ਜਿੱਤਿਆ। ਭਾਰਤ ਦੀ ਹੀ ਗਾਇਤਰੀ ਗੋਪੀਚੰਦ ਅਤੇ ਟ੍ਰੀਸਾ ਜੌਲੀ ਦੀ ਜੋੜੀ 49,435 ਅੰਕਾਂ ਨਾਲ 19ਵੇਂ ਸਥਾਨ ’ਤੇ ਹੈ। ਲਕਸ਼ੈ ਸੇਨ ਪਿਛਲੇ ਦੋ ਹਫ਼ਤੇ ਨਾ ਖੇਡਣ ਦੇ ਬਾਵਜੂਦ ਇੱਕ ਸਥਾਨ ਉਪਰ 17ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਏਸ਼ਿਆਈ ਖੇਡਾਂ ਦੀ ਚੈਂਪੀਅਨ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਦੂਜੇ ਸਥਾਨ ’ਤੇ ਹੈ। ਇਸੇ ਤਰ੍ਹਾਂ ਸਿੰਗਲਜ਼ ਵਿੱਚ ਐੱਚਐੱਸ ਪ੍ਰਣੌਏ ਅੱਠਵੇਂ, ਪੀਵੀ ਸਿੰਧੂ 12ਵੇਂ ਜਦਕਿ ਕਿਦਾਂਬੀ ਸ੍ਰੀਕਾਂਤ 24ਵੇਂ ਸਥਾਨ ’ਤੇ ਹੈ। -ਪੀਟੀਆਈ

Advertisement

Advertisement