ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੂਗਰ ਮਿੱਲ ਦੀ ਜਾਇਦਾਦ ਦੀ ਬੋਲੀ ਲਈ ਖਰੀਦਦਾਰ ਨਾ ਪੁੱਜੇ

06:44 AM Sep 13, 2024 IST

ਜਸਬੀਰ ਚਾਨਾ
ਫਗਵਾੜਾ, 12 ਸਤੰਬਰ
ਇੱਥੋਂ ਦੀ ਸ਼ੂਗਰ ਮਿੱਲ ਵੱਲ 21-22 ਸੀਜ਼ਨ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਜਾਰੀ ਨਾ ਕੀਤੇ ਜਾਣ ਕਾਰਨ ਅੱਜ 14 ਜਾਇਦਾਦਾਂ ’ਚੋਂ 6 ਦੀ ਨਿਲਾਮੀ ਕਰਵਾਉਣ ਦਾ ਕੰਮ ਐੱਸਡੀਐੱਮ ਦਫ਼ਤਰ ਵਿੱਚ ਸ਼ੁਰੂ ਹੋਇਆ ਪਰ ਖਰੀਦਦਾਰਾਂ ਦੀ ਘਾਟ ਹੋਣ ਕਾਰਨ ਇਹ ਬੋਲੀ ਸਿਰੇ ਨਾ ਚੜ੍ਹ ਸਕੀ।
ਏਡੀਸੀ ਅਨੁਪਮ ਕਲੇਰ ਤੇ ਐੱਸਡੀਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਅਦਾਇਗੀ ਕਰਵਾਉਣ ਲਈ ਸਰਕਾਰ ਨੇ ਆਪਣੀ ਕਾਰਵਾਈ ਮੁਕੰਮਲ ਕਰਦਿਆਂ ਜਾਇਦਾਦਾਂ ਦੀ ਬੋਲੀ ਕਰਵਾਉਣ ਲਈ ਕਮੇਟੀ ਬਣਾਈ ਸੀ।
ਕਮੇਟੀ ਨੇ ਅੱਜ ਐੱਸਡੀਐੱਮ ਦਫ਼ਤਰ ਵਿੱਚ ਜਦੋਂ ਇਸ ਦੀ ਬੋਲੀ ਕੀਤੀ ਤਾਂ ਸਿਰਫ਼ 6 ਖਰੀਦਦਾਰ ਹੀ ਸ਼ਾਮਿਲ ਹੋਏ ਜਦਕਿ ਸਰਕਾਰ ਦੇ ਨਿਯਮਾਂ ਅਨੁਸਾਰ ਇੱਕ ਜਾਇਦਾਦ ਲਈ ਤਿੰਨ ਖਰੀਦਦਾਰ ਜ਼ਰੂਰੀ ਹਨ, ਇਸ ਕਰ ਕੇ ਇਹ ਬੋਲੀ ਸਿਰੇ ਨਹੀਂ ਚੜ੍ਹੀ। ਉਨ੍ਹਾਂ ਦੱਸਿਆ ਕਿ ਹੁਣ ਬਾਕੀ 8 ਜਾਇਦਾਦਾਂ ਦੀ ਬੋਲੀ ਕੱਲ੍ਹ ਹੋਵੇਗੀ ਤੇ ਅੱਜ ਦੀਆਂ ਜਾਇਦਾਦਾਂ ਦੀ ਬੋਲੀ ਲਈ ਨਵਾਂ ਇਸ਼ਤਿਹਾਰ ਦਿੱਤਾ ਜਾਵੇਗਾ।
ਦੂਸਰੇ ਪਾਸੇ ਕੁਝ ਚਾਹਵਾਨ ਖਰੀਦਦਾਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਹਾਈ ਕੋਰਟ ’ਚ ਹੋਣ ਕਰਕੇ ਬਹੁਤੇ ਖਰੀਦਦਾਰ ਜਾਇਦਾਦ ਲੈਣ ਦੇ ਚਾਹਵਾਨ ਨਹੀਂ ਹਨ। ਇਹ ਮਾਮਲਾ ਹਾਈ ਕੋਰਟ ਤੋਂ ਕਲੀਅਰ ਹੋਣ ’ਤੇ ਹੀ ਉਹ ਇਸ ਕਾਰਜ ’ਚ ਸ਼ਾਮਿਲ ਹੋ ਸਕਦੇ।

Advertisement

Advertisement