ਕੈਨੇਡਾ ਦੇ ਐਡਮਿੰਟਨ ’ਚ ਗੁਰਦੁਆਰੇ ਦੇ ਮੁਖੀ ਤੇ ਉੱਘੇ ਬਿਲਡਰ ਬੂਟਾ ਸਿੰਘ ਗਿੱਲ ਦੀ ਕਈ ਗੋਲੀਆਂ ਮਾਰ ਕੇ ਹੱਤਿਆ
11:16 AM Apr 09, 2024 IST
Advertisement
ਚੰਡੀਗੜ੍ਹ, 9 ਅਪਰੈਲ
ਕੈਨੇਡਾ ਦੇ ਐਡਮਿੰਟਨ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਮੁਖੀ ਅਤੇ ਪੰਜਾਬੀ ਮੂਲ ਦੇ ਉੱਘੇ ਬਿਲਡਰ ਬੂਟਾ ਸਿੰਘ ਗਿੱਲ ਦੀ ਅੱਜ ਉਸਾਰੀ ਵਾਲੀ ਥਾਂ 'ਤੇ ਕਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੂਟਾ ਸਿੰਘ ਐਡਮਿੰਟਨ ਵਿੱਚ ਲਗਜ਼ਰੀ ਘਰ ਬਣਾਉਣ ਵਾਲੀ ਕੰਪਨੀ ਗਿੱਲ ਬਿਲਟ ਹੋਮਸ ਦਾ ਮਾਲਕ ਸੀ। ਐਡਮਿੰਟਨ ਪੁਲੀਸ ਨੇ ਪੁਸ਼ਟੀ ਕੀਤੀ ਕਿ 49 ਸਾਲਾ ਅਤੇ 57 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 51 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਜ਼ਖਮੀ ਦੀ ਪਛਾਣ ਸਰਬਜੀਤ ਸਿੰਘ ਸਿਵਲ ਇੰਜਨੀਅਰ ਵਜੋਂ ਹੋਈ ਹੈ। ਰਿਪੋਰਟਾਂ ਦੇ ਅਨੁਸਾਰ ਉਸਾਰੀ ਵਾਲੀ ਥਾਂ 'ਤੇ ਝਗੜਾ ਹੋਇਆ, ਜਿਸ ਕਾਰਨ ਗਿੱਲ ਅਤੇ ਇੱਕ ਹੋਰ ਵਿਅਕਤੀ ਨੂੰ ਭਾਰਤੀ ਮੂਲ ਦੇ ਉਸਾਰੀ ਕਰਮਚਾਰੀ ਨੇ ਗੋਲੀ ਮਾਰ ਦਿੱਤੀ ਗਈ। ਬਾਅਦ ਵਿੱਚ ਹਮਲਾਵਰ ਨੇ ਆਪਣੀ ਜਾਨ ਲੈ ਲਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਿੱਲ ਨੇ ਪਹਿਲਾਂ ਫਿਰੌਤੀ ਅਤੇ ਧਮਕੀਆਂ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲੀਸ ਜਾਂਚ ਸ਼ੁਰੂ ਕਰ ਦਿੱਤੀ ਸੀ।
Advertisement
Advertisement
Advertisement