ਪਤਨੀ ਨਾਲ ਤਲਾਕ ਦੇ ਕੇਸ ਤੋਂ ਦੁਖੀ ਕਾਰੋਬਾਰੀ ਨੇ ਫਾਹਾ ਲਿਆ
07:36 AM Jan 02, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਇੱਥੇ ਇੱਕ ਕਾਰੋਬਾਰੀ ਮਾਲਕ ਨੇ ਆਪਣੀ ਪਤਨੀ ਨਾਲ ਚੱਲ ਰਹੇ ਤਲਾਕ ਦੇ ਮਾਮਲੇ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਪੁਨੀਤ ਖੁਰਾਣਾ (40) ਵਜੋਂ ਹੋਈ ਹੈ। ਪੁਲੀਸ ਮੁਤਾਬਕ ਖੁਰਾਣਾ ਨੇ ਆਪਣੇ ਘਰ ਵਿੱਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਮਾਡਲ ਟਾਊਨ ਖੇਤਰ ਵਿੱਚ ਵਾਪਰੀ। ਖੁਰਾਣਾ ਆਪਣੀ ਪਤਨੀ ਨਾਲ ਤਲਾਕ ਦੇ ਕੇਸ ਵਿੱਚ ਉਲਝਿਆ ਹੋਇਆ ਸੀ। ਪੁਨੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ਉਨ੍ਹਾਂ ਦੇ ਸਾਂਝੇ ਬੇਕਰੀ ਕਾਰੋਬਾਰ ਬਾਰੇ ਫੋਨ ’ਤੇ ਗੱਲਬਾਤ ਕੀਤੀ ਸੀ। ਉੱਤਰ ਪੱਛਮ ਦੇ ਪੁਲੀਸ ਅਧਿਕਾਰੀ ਡੀਸਪੀ ਭੀਸ਼ਮ ਸਿੰਘ ਨੇ ਕਿਹਾ ਕਿ ਖੁਰਾਣਾ ਦੇ ਪਿਤਾ ਤ੍ਰਿਲੋਕ ਨਾਥ ਨੇ ਉਸ ਦਾ ਮੋਬਾਈਲ ਅਤੇ ਹੋਰ ਸਾਮਾਨ ਦਿੱਤਾ ਹੈ। ਮਾਮਲੇ ਸਬੰਧੀ ਉਸ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾਵੇਗੀ।
Advertisement
Advertisement