ਵਪਾਰੀ ’ਤੇ ਹਥਿਆਰਾਂ ਨਾਲ ਹਮਲਾ
08:02 AM Dec 25, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 24 ਦਸੰਬਰ
ਸ਼ਹਿਰ ਦੇ ਪੌਸ਼ ਖੇਤਰ ਮਾਡਲ ਟਾਊਨ ਵਿੱਚ ਮੋਬਾਈਲ ਅਸੈੱਸਰੀਜ਼ ਕਾਰੋਬਾਰੀ ’ਤੇ 15 ਦੇ ਕਰੀਬ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਥਿਤ ਹਮਲਾ ਕਰ ਦਿੱਤਾ। ਜ਼ਖਮੀ ਹੋਏ ਗੋਪਾਲ ਨਗਰ ਵਾਸੀ ਸੌਰਵ ਸਚਦੇਵਾ ਦੇ ਬਿਆਨਾਂ ਦੇ ਆਧਾਰ ’ਤੇ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 6 ਦੇ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਹੋਣ ਮਗਰੋਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੌਰਵ ਸਚਦੇਵਾ ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਗੋਲ ਮਾਰਕੀਟ ਨੇੜੇ ਨਿਊ ਵਿਫਨੈੱਟ ਕਲੱਬ ਵਿੱਚ ਜਿਮ ਵਿੱਚੋਂ ਜਦੋਂ ਬਾਹਰ ਆ ਕੇ ਕਾਰ ’ਚ ਬੈਠਣ ਲੱਗਿਆ ਤਾਂ 10 ਤੋਂ 15 ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਵਾਰਦਾਤ ਦੌਰਾਨ ਪੀੜਤ ਦੀ ਦੋ ਤੋਲੇ ਦੀ ਚੇਨ ਗਾਇਬ ਹੋ ਗਈ।
Advertisement
Advertisement
Advertisement