For the best experience, open
https://m.punjabitribuneonline.com
on your mobile browser.
Advertisement

ਪੰਚਕੂਲਾ ਤੋਂ ਪੰਜ ਲੰਬੇ ਰੂਟਾਂ ’ਤੇ ਚਲਾਈਆਂ ਜਾਣਗੀਆਂ ਬੱਸਾਂ

06:30 AM Mar 30, 2024 IST
ਪੰਚਕੂਲਾ ਤੋਂ ਪੰਜ ਲੰਬੇ ਰੂਟਾਂ ’ਤੇ ਚਲਾਈਆਂ ਜਾਣਗੀਆਂ ਬੱਸਾਂ
Advertisement

ਪੱਤਰ ਪ੍ਰੇਰਕ
ਪੰਚਕੂਲਾ, 29 ਮਾਰਚ
ਪੰਚਕੂਲਾ ਦੇ ਸੈਕਟਰ-5 ਦੇ ਬੱਸ ਸਟੈਂਡ ਤੋਂ 5 ਅਪਰੈਲ ਤੋਂ ਲੰਬੇ ਰੂਟ ਉੱਤੇ 15 ਨਵੀਆਂ ਬੱਸਾਂ ਚਲਾਈਆਂ ਜਾਣਗੀਆਂ। ਇਹ ਬੱਸਾਂ ਰੋਹਤਕ, ਗੁਰੂਗ੍ਰਾਮ, ਹਿਸਾਰ, ਦਿੱਲੀ ਅਤੇ ਭਿਵਾਨੀ ਰੂਟਾਂ ’ਤੇ ਚਲਾਈਆਂ ਜਾਣਗੀਆਂ। ਇਸ ਲਈ ਵਿਭਾਗ ਵੱਲੋਂ ਰੂਟ ਚਾਰਟ ਤਿਆਰ ਕੀਤਾ ਜਾ ਰਿਹਾ ਹੈ। ਪੰਚਕੂਲਾ ਬੱਸ ਸਟੈਂਡ ਸੈਕਟਰ-5 ਤੋਂ ਚਲਾਉਣ ਲਈ 40 ਨਵੀਆਂ ਬੱਸਾਂ ਲਿਆਂਦੀਆਂ ਗਈਆਂ ਹਨ। ਇਸ ਵਿੱਚ ਪਹਿਲਾਂ ਹੀ 20 ਬੱਸਾਂ ਚਲਾਈਆਂ ਜਾ ਚੁੱਕੀਆਂ ਹਨ। ਹੁਣ ਟਰਾਂਸਪੋਰਟ ਵਿਭਾਗ ਵੱਲੋਂ ਹੋਰ 15 ਬੱਸਾਂ ਚਲਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਨਾਲ ਸਵੇਰੇ ਤੇ ਸ਼ਾਮ ਸਮੇਂ ਬੱਸਾਂ ਦਾ ਸੰਚਾਲਨ ਵਧੇਗਾ।

Advertisement

Advertisement
Author Image

joginder kumar

View all posts

Advertisement
Advertisement
×