ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਮਾਧੀ ਚੌਕ ਦੇ ਆਰਜ਼ੀ ਬੱਸ ਅੱਡੇ ’ਤੇ ਬੱਸਾਂ ਰੁਕਣੀਆਂ ਬੰਦ

08:15 AM May 09, 2024 IST

ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਸਮਾਧੀ ਰੋਡ ਚੌਕ ਦੇ ਆਰਜ਼ੀ ਬੱਸ ਅੱਡੇ ’ਤੇ ਬੱਸਾਂ ਰੁਕਣੀਆਂ ਬੰਦ ਹੋ ਗਈਆਂ ਹਨ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕਾਂ ਦੀ ਦਹਾਕਿਆਂ ਤੋਂ ਬਣੀ ਸਮੱਸਿਆ ਦਾ ਪੱਕਾ ਹੱਲ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਸਮਾਧੀ ਰੋਡ ’ਤੇ ਅਸਥਾਈ ਤੌਰ ’ਤੇ ਬੱਸਾਂ ਖੜ੍ਹਨ ਕਾਰਨ ਸਮਾਧੀ ਰੋਡ, ਨਰੋਤਮ ਨਗਰ, ਬਿੱਲਾਂ ਵਾਲੀ ਛੱਪੜੀ, ਰਤਨਹੇੜੀ ਰੋਡ, ਤਹਿਸੀਲ ਕੰਪਲੈਕਸ ਤੇ ਕਚਹਿਰੀ ਨੂੰ ਜਾਣ ਵਾਲੇ ਲੋਕਾਂ ਨੂੰ ਹਰ ਸਮੇਂ ਬੱਸਾਂ ਖੜ੍ਹੀਆਂ ਰਹਿਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਧਾਇਕ ਸੌਂਦ ਦੇ ਆਦੇਸ਼ ’ਤੇ ਇਸ ਚੌਕ ’ਤੇ ਬੈਰੀਕੇਡ ਲਗਾ ਕੇ ਬੱਸਾਂ ਦਾ ਖੜ੍ਹਨਾ ਬੰਦ ਕਰਕੇ ਇਸ ਤੋਂ ਅੱਗੇ ਬੱਸਾਂ ਦੇ ਰੁਕਣ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ।

Advertisement

Advertisement
Advertisement