ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸਾਂ ਦੀ ਹੜਤਾਲ ਕਾਰਨ ਦੂਜੇ ਦਿਨ ਵੀ ਖੁਆਰ ਹੋਏ ਲੋਕ

06:20 AM Jan 08, 2025 IST
ਬਠਿੰਡਾ ਦੇ ਅੱਡੇ ’ਚ ਮੰਗਲਵਾਰ ਨੂੰ ਬੱਸ ’ਚ ਚੜ੍ਹਨ ਲਈ ਜੱਦੋਜਹਿਦ ਕਰਦੇ ਹੋਏ ਵੱਡੀ ਗਿਣਤੀ ਯਾਤਰੀ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 7 ਜਨਵਰੀ
ਕੱਚੇ ਬੱਸ ਕਾਮੇ ਸੇਵਾਵਾਂ ਰੈਗੂਲਰ ਕਰਵਾਉਣ ਅੱਜ ਵੀ ਹੜਤਾਲ ’ਤੇ ਰਹੇ। ਰੈਗੂਲਰ ਸੇਵਾਵਾਂ ਵਾਲੇ ਕਰਮਚਾਰੀਆਂ ਵੱਲੋਂ ਡਿਊਟੀ ਕਰ ਕੇ ਸਰਕਾਰੀ ਬੱਸਾਂ ਚਲਾਈਆਂ ਗਈਆਂ। ਫਲਸਰੂਪ ਪੀਆਰਟੀਸੀ ਬਠਿੰਡਾ ਡਿੱਪੂ ਦੇ ਕਰੀਬ ਪੌਣੇ ਦੋ ਸੌ ਬੱਸ ਰੂਟਾਂ ’ਤੇ ਅੱਜ ਵੀ ਸਰਕਾਰੀ ਬੱਸਾਂ ਨਾ ਦੌੜੀਆਂ। ਬੱਸ ਮੁਲਾਜ਼ਮਾਂ ਵੱਲੋਂ 6 ਜਨਵਰੀ ਤੋਂ ਸ਼ੁਰੂ ਕੀਤੀ ਤਿੰਨ ਰੋਜ਼ਾ ਹੜਤਾਲ ਅੱਜ ਪੰਜਾਬ ਸਰਕਾਰ ਵੱਲੋਂ ਬਾਅਦ ਦੁਪਹਿਰ 15 ਜਨਵਰੀ ਨੂੰ ਮੁੱਖ ਮੰਤਰੀ ਦਫ਼ਤਰ ’ਚ ਹੜਤਾਲੀ ਮੁਲਾਜ਼ਮਾਂ ਨੂੰ ਮੀਟਿੰਗ ਲਈ ਸਮਾਂ ਦੇਣ ਨਾਲ ਸਮਾਪਤ ਹੋ ਗਈ ਪਰ ਬੱਸਾਂ ਦੀ ਆਮ ਦਿਨਾਂ ਵਾਂਗ ਦੀ ਆਵਾਜਾਈ ਭਲਕੇ ਬੁੱਧਵਾਰ ਤੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕੱਚੇ ਕਾਮਿਆਂ ਦੀ ਹੜਤਾਲ ਕਾਰਨ ਅੱਜ ਦੂਜੇ ਦਿਨ ਵੀ ਜ਼ਿਆਦਾਤਰ ਸਵਾਰੀਆਂ ਨੂੰ ਪ੍ਰਾਈਵੇਟ ਬੱਸਾਂ ’ਤੇ ਭੀੜ-ਭੜੱਕੇ ਵਿਚਕਾਰ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ ਜਿਨ੍ਹਾਂ ਰੂਟਾਂ ’ਤੇ ਸਿਰਫ ਸਰਕਾਰੀ ਟਰਾਂਸਪੋਰਟ ਦੀ ‘ਚੌਧਰ’ ਹੈ, ਉਨ੍ਹਾਂ ’ਤੇ ਜਾਣ ਵਾਲੀਆਂ ਸਵਾਰੀਆਂ ਨੇ ਬਦਲਵੇਂ ਪ੍ਰਬੰਧਾਂ ਦਾ ਸਹਾਰਾ ਲਿਆ। ਮੁਸਾਫ਼ਰਾਂ ਦੀ ਆਮ ਦਿਨਾਂ ਵਾਂਗ ਗਿਣਤੀ ਅੱਗੇ ਨਿੱਜੀ ਬੱਸਾਂ ਦੀ ਗਿਣਤੀ ਨਿਗੂਣੀ ਹੋਣ ਕਰਕੇ ਬੱਸ ਦਾ ਸਫ਼ਰ ਕਰਨ ਵਾਲਿਆਂ ਨੂੰ ਬੱਸ ਅੱਡਿਆਂ ’ਤੇ ਲੰਮਾ ਸਮਾਂ ਰੁਕ ਕੇ ਉਡੀਕ ਕਰਨੀ ਪਈ। ਬੱਸਾਂ ਭਰੀਆਂ ਹੋਣ ਕਾਰਨ ਛੋਟੇ ਪਿੰਡਾਂ ਦੇ ਬੱਸ ਅੱਡਿਆਂ ’ਤੇ ਬੱਸਾਂ ਨਹੀਂ ਰੋਕੀਆਂ ਗਈਆਂ ਜਿਸ ਕਰਕੇ ਸਵਾਰੀਆਂ ‘ਬੁੜ-ਬੁੜ’ ਕਰਕੇ ਸਬਰ ਕਰਦੀਆਂ ਰਹੀਆਂ।
ਸਰਕਾਰੀ ਬੱਸਾਂ ’ਤੇ ਮੁਫ਼ਤ ਸਫ਼ਰ ਦਾ ਲਾਹਾ ਲੈਣ ਵਾਲੀਆਂ ਔਰਤਾਂ ਵੀ ਮਨ ’ਚ ਇਸ ਹੜਤਾਲ ਖ਼ਿਲਾਫ਼ ਕੁੜਦੀਆਂ ਰਹੀਆਂ। ਆਮ ਦਿਨਾਂ ’ਚ ‘ਅੱਧੀ ਟਿਕਟ’ ’ਤੇ ਸਫ਼ਰ ਕਰਨ ਲਈ ਬੀਬੀਆਂ ਨੂੰ ਅੱਡਿਆਂ ’ਤੇ ਆਵਾਜ਼ਾਂ ਮਾਰਨ ਵਾਲੇ ਪ੍ਰਾਈਵੇਟ ਬੱਸ ਦੇ ਕੰਡਕਟਰਾਂ ਨੇ ਦੋ ਦਿਨ ਮਹਿਲਾਵਾਂ ਦੀ ‘ਪੂਰੀ ਟਿਕਟ’ ਕੱਟ ਕੇ ਸਫ਼ਰ ਕਰਵਾਇਆ।

Advertisement

ਮਾਨਸਾ ’ਚ ਕਈ ਰੂਟਾਂ ’ਤੇ ਬਗੈਰ ਕੰਡਕਟਰਾਂ ਤੋਂ ਚੱਲੀਆਂ ਲਾਰੀਆਂ

ਮਾਨਸਾ ਦੇ ਅੱਡੇ ’ਚ ਬੱਸ ਦੀ ਉਡੀਕ ਕਰਦੀਆਂ ਹੋਈਆਂ ਸਵਾਰੀਆਂ। -ਫੋਟੋ: ਸੁਰੇਸ਼

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਬੱਸ ਸਰਵਿਸ ਬੰਦ ਰੱਖੀ। ਪੀਆਰਟੀਸੀ ਦੇ ਬੁਢਲਾਡਾ ਡਿੱਪੂ ਦੇ ਬਾਹਰ ਅੱਜ ਮੁੜ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਦਿਲਚਸਪ ਗੱਲ ਹੈ ਕਿ ਮਾਨਸਾ ਤੋਂ ਸਿਰਸਾ ਲਈ ਸਿਰਫ਼ ਪੀਆਰਟੀਸੀ ਅਤੇ ਰੋਡਵੇਜ਼ ਦੀਆਂ ਬੱਸਾਂ ਹੀ ਜਾਂਦੀਆਂ-ਆਉਂਦੀਆਂ ਹਨ। ਉਧਰ ਲਗਾਤਾਰ ਦੂਜੇ ਦਿਨ ਇਸ ਹੜਤਾਲ ਦੇ ਜਾਰੀ ਰਹਿਣ ਨਾਲ ਲੋਕਾਂ ਨੂੰ ਸਫ਼ਰ ਕਰਨ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਮਾਨਸਾ ਦੇ ਬੱਸ ਅੱਡੇ ਜਾ ਕੇ ਵੇਖਿਆ ਗਿਆ ਕਿ ਸਭ ਤੋਂ ਵੱਧ ਤਕਲੀਫ਼ ਉਨ੍ਹਾਂ ਮਾਈਆਂ ਨੂੰ ਆ ਰਹੀ ਸੀ, ਜਿਨ੍ਹਾਂ ਨੂੰ ਸਰਕਾਰੀ ਬੱਸਾਂ ਵਿੱਚ ਪੰਜਾਬ ਸਰਕਾਰ ਨੇ ਹਾਲ ਵਿੱਚ ਹੀ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਇਹ ਮਾਈਆਂ ਸਰਕਾਰੀ ਬੱਸਾਂ ਨੂੰ ਬੈਠੀਆਂ ਉਡੀਕ ਰਹੀਆਂ ਸਨ। ਉਧਰ ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਲੈਂਦੇ ਰਹੇ। ਬੇਸ਼ੱਕ ਇਸ ਹੜਤਾਲ ਨਾਲ ਨਜਿੱਠਣ ਲਈ ਪਨਬੱਸ ਅਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਆਪਣੇ ਪੱਕੇ ਮੁਲਾਜ਼ਮਾਂ ਰਾਹੀਂ ਕੁਝ ਰੂਟਾਂ ਉਪਰ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਗਿਆ ਪਰ ਜ਼ਿਆਦਾਤਰ ਬੱਸਾਂ ਦੇ ਨਾ ਚੱਲਣ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪੀਆਰਟੀਸੀ ਦੇ ਡਿੱਪੂ ਪ੍ਰਬੰਧਕਾਂ ਵੱਲੋਂ ਬਹੁਤ ਸਾਰੇ ਖੇਤਰਾਂ ਵਿੱਚ ਅੱਜ ਬਿਨਾਂ ਕੰਡੈਕਟਰ ਤੋਂ ਵੀ ਬੱਸਾਂ ਨੂੰ ਚਲਾਈਆਂ ਗਈਆਂ। ਇਹ ਬੱਸਾਂ ਮਾਨਸਾ ਤੋਂ ਸਿਰਸਾ, ਬਰਨਾਲਾ ਅਤੇ ਬਠਿੰਡਾ ਨੂੰ ਆਉਂਦੀਆਂ-ਜਾਂਦੀਆਂ ਰਹੀਆਂ ਹਨ। ਇਨ੍ਹਾਂ ਬੱਸਾਂ ਨੂੰ ਧੁਰ ਦੀਆਂ ਟਿਕਟਾਂ ਕੱਟਕੇ ਭੇਜਿਆ ਜਾਂਦਾ ਸੀ, ਜਿੱਥੇ ਅੱਡੇ ’ਚੋਂ ਮੁੜ ਧੁਰ ਦੀਆਂ ਟਿਕਟਾਂ ਕਟਵਾ ਕੇ ਡਰਾਈਵਰ ਲੈ ਆਉਂਦਾ ਸੀ। ਜਥੇਬੰਦੀ ਦੇ ਇਕ ਆਗੂ ਗੁਰਪ੍ਰੀਤ ਸਿੰਘ ਝੁਨੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਕੀਤਾ ਜਾ ਰਿਹਾ, ਇਸ ਸਬੰਧੀ ਯੂਨੀਅਨ ਵਲੋਂ ਵਾਰ-ਵਾਰ ਮੀਟਿੰਗਾਂ, ਧਰਨੇ, ਮੁਜ਼ਾਹਰੇ, ਹੜਤਾਲਾਂ, ਕਰਦੇ ਆ ਰਹੇ ਹਨ, ਪਰ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਵਾਰ ਵਾਰ ਭਰੋਸੇ ਦਿੱਤੇ ਗਏ ਅਤੇ ਜਦੋਂ ਕੋਈ ਹੱਲ ਨਾ ਹੋਇਆ ਤਾਂ ਉਨ੍ਹਾਂ ਸਖ਼ਤ ਐਕਸ਼ਨ ਲੈਂਦਿਆਂ ਅਣਮਿਥੇ ਸਮੇਂ ਦੀ ਹੜਤਾਲ ਆਰੰਭ ਕਰ ਦਿੱਤੀ ਹੈ।

Advertisement
Advertisement