ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਦੇ ਪੇਂਡੂ ਇਲਾਕਿਆਂ ਤੋਂ ਹਰਿਆਣਾ ਲਈ ਬੱਸ ਸੇਵਾ ਸ਼ੁਰੂ

06:47 AM Aug 05, 2024 IST
ਬੱਸ ਸੇਵਾ ਸ਼ੁਰੂ ਕਰਦੇ ਹੋੋਏ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਐਤਵਾਰ ਨੂੰ ਹਰਿਆਣਾ ਦੇ ਗੁਭਾਨਾ ਪਿੰਡ ਤੱਕ ਵਿਸਤ੍ਰਿਤ ਰੂਟ 848 ’ਤੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ, ‘‘ਇਥੋਂ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਇਸ ਰੂਟ ’ਤੇ ਬੱਸ ਸੇਵਾ ਚਲਾਉਣ ਦੀ ਮੰਗ ਸੀ, ਜਦੋਂ ਮੈਂ ਗੁਭਾਨਾ ਗਿਆ ਸੀ ਤਾਂ ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਇੱਥੇ ਦਿੱਲੀ ਵਾਂਗ ਬੱਸ ਸੁਵਿਧਾਵਾਂ ਨਹੀਂ ਹਨ।’’
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਰੂਟ 848 ਦੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਹੁਣ ਹਰਿਆਣਾ ਵੀ ਇਲੈਕਟ੍ਰਿਕ ਏਸੀ ਬੱਸਾਂ ਵਿੱਚ ਸਫਰ ਕਰੇਗਾ। ਮਾਵਾਂ-ਭੈਣਾਂ ਸੁਰੱਖਿਅਤ ਯਾਤਰਾ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਕਾਰਜਕਾਲ ਦੌਰਾਨ ਟਰਾਂਸਪੋਰਟ ਸਿਸਟਮ ਵਿੱਚ ਬਹੁਤ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਗੁਭਾਨਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਲਈ ਕੰਮ ਆਸਾਨ ਹੋ ਜਾਵੇਗਾ। ਇਹ ਹਰਿਆਣਾ ਦੀ ਕਈ ਸਾਲਾਂ ਤੋਂ ਮੰਗ ਸੀ। ਉਨ੍ਹਾਂ ਕਿਹਾ ਕਿ ਹੁਣ ਕੁਝ ਮਿੰਟਾਂ ਤੋਂ ਵੱਧ ਉਡੀਕ ਨਹੀਂ ਕਰਨੀ ਪਵੇਗੀ। ਉਨ੍ਹਾਂ ਕੋਲ ਸੇਵਾ ਵਿੱਚ ਨੀਵੀਂ ਫਰਸ਼ ਦੀਆਂ ਇਲੈਕਟ੍ਰਿਕ ਬੱਸਾਂ ਹਨ। ਇਸ ਬੱਸ ਰੂਟ 848 ਉਪਰਲੇ ਪਿੰਡ ਗੁਭਾਣਾ-ਮਾਜਰੀ ਤੱਕ ਚੱਲਣ ਨਾਲ ਪਿੰਡ ਗੁਭਾਣਾ, ਮਾਜਰੀ, ਲੁਕਸਰ, ਗੰਗਡਵਾ, ਗੋਇਲਾ, ਖੇੜਕਾ, ਦੇਸ਼ਪੁਰ, ਸ਼ਾਹਪੁਰ, ਖੁੰਗਈ, ਜਗਤਪੁਰ, ਖਰਮਾਂ ਅਤੇ ਬੁਪਨੀਆ ਦੇ ਪਿੰਡਾਂ ਦੇ ਲੋਕਾਂ ਨੂੰ ਹੁਣ ਦਿੱਲੀ ਆਉਣ-ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਇਸ ਖੇਤਰ ਵਿੱਚ ਦਿੱਲੀ ਸਰਕਾਰ ਦੀਆਂ ਬੱਸ ਸੇਵਾਵਾਂ ਦੇ ਵਿਸਤਾਰ ਨਾਲ ਗੁਭਾਨਾ-ਮਾਜਰੀ ਅਤੇ ਆਸ-ਪਾਸ ਦੇ ਖੇਤਰਾਂ ਦੇ 50,000 ਤੋਂ ਵੱਧ ਨਿਵਾਸੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।

Advertisement

Advertisement