ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਟਿਆਣਾ ਬਾਰਡਰ ’ਤੇ ਹਰਿਆਣਾ ਵਾਲੇ ਪਾਸਿਓਂ ਵੀ ਬੱਸ ਸੇਵਾ ਬਹਾਲ

07:30 AM Feb 27, 2024 IST

ਪੱਤਰ ਪ੍ਰੇਰਕ
ਗੂਹਲਾ ਚੀਕਾ, 26 ਫਰਵਰੀ
ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦੇ ਹੀ ਬੰਦ ਕੀਤੀ ਗਈ ਇੰਟਰਨੇਟ ਸੇਵਾ ਅੱਜ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਚੀਕਾ ਤੋਂ ਟਟਿਆਣਾ ਬਾਰਡਰ ਤੱਕ ਲੋਕਾਂ ਲਈ ਬੱਸ ਸੇਵਾ ਵੀ ਬਹਾਲ ਕਰ ਦਿੱਤੀ ਗਈ ਹੈ। ਲੋਕਾਂ ਦੇ ਨਿੱਜੀ ਵਾਹਨ ਅਤੇ ਵੱਡੇ ਵਾਹਨਾਂ ਲਈ ਰਸਤਾ ਹਾਲੇ ਵੀ ਬੰਦ ਹੈ। ਪੰਜਾਬ ਅਤੇ ਹਰਿਆਣਾ ਦੋਵਾਂ ਪਾਸਾਂ ਦੇ ਮਜ਼ਦੂਰ ਹਰਿਆਣਾ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਬਾਰਡਰ ਨੂੰ ਜਾਂ ਤਾਂ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇ ਜਾਂ ਛੋਟੇ ਵਾਹਨ ਨਿਕਲਣ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨ ਅੰਦੋਲਨ ਦੇ ਸ਼ੁਰੂਆਤ ’ਚ ਟਟਿਆਣਾ ਬਾਰਡਰ ਤੋਂ ਇਲਾਵਾ ਪੰਜਾਬ ਹੱਦ ਨਾਲ ਲੱਗਦੇ 12 ਨਾਕੇ ਵੀ ਪਹਿਲਾਂ ਦੀ ਤਰ੍ਹਾਂ ਬੰਦ ਹਨ। ਪ੍ਰਸ਼ਾਸਨ ਨੇ ਲੋਕਾਂ ਦੇ ਦੁਬਾਅ ਦੇ ਚਲਦੇ ਕੁੱਝ ਦਿਨਾਂ ਪਹਿਲਾਂ ਸਿਹਾਲੀ ਤੇ ਬਾਊਪੁਰ ਘੱਗਰ ਦਰਿਆ ਦੇ ਪੁਲ ’ਤੇ ਲੱਗੇ ਨਾਕੇ ਦੀ ਇੱਕ ਲੇਅਰ ਖੋਲ੍ਹ ਦਿੱਤੀ ਸੀ, ਜਿਸ ਸਦਕਾ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ ਸੀ।

Advertisement

Advertisement