For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਬੱਸ ਭੇਟ

06:43 AM Mar 02, 2024 IST
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਬੱਸ ਭੇਟ
ਗੁਰਦੁਆਰਾ ਸਾਹਿਬ ਲਈ ਭੇਟ ਕੀਤੀ ਗਈ ਬੱਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ। -ਫੋਟੋ: ਸੋਢੀ
Advertisement

ਐਸ.ਏ.ਐਸ. ਨਗਰ (ਮੁਹਾਲੀ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਨਗਰ ਕੀਰਤਨ ਲਈ ਇੱਕ ਦਾਨੀ ਸੱਜਣ ਵੱਲੋਂ ਆਲੀਸ਼ਾਨ ਬੱਸ ਭੇਟ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਨੇ ਗੁਰਦੁਆਰਾ ਕੰਪਲੈਕਸ ਦੀ ਪਾਰਕਿੰਗ ਵਿੱਚ ਬੱਸ ਖੜੀ ਕਰਕੇ ਚਾਬੀਆਂ ਦਫ਼ਤਰ ਵਿੱਚ ਸੌਂਪ ਕੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਇਸ ਅਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਦੇਖ ਕੇ ਉਸ ਨੇ ਇਹ ਬੱਸ ਨਗਰ ਕੀਰਤਨ ਲਈ ਭੇਟ ਕੀਤੀ ਗਈ ਹੈ। ਦਾਨੀ ਸੱਜਣ ਨੇ ਬੱਸ ’ਤੇ ਲੱਗਣ ਵਾਲਾ ਸਾਰਾ ਸਾਜੋ ਸਮਾਨ ਵੀ ਖ਼ੁਦ ਹੀ ਲਗਵਾ ਕੇ ਦਿੱਤਾ ਹੈ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×