For the best experience, open
https://m.punjabitribuneonline.com
on your mobile browser.
Advertisement

ਕੈਂਟਰ ਨਾਲ ਟਕਰਾਉਣ ਮਗਰੋਂ ਬੱਸ ਪਲਟੀ; ਡਰਾਈਵਰ ਕੰਡਕਟਰ ਸਮੇਤ ਦਰਜਨ ਜ਼ਖਮੀ

07:53 AM Mar 25, 2024 IST
ਕੈਂਟਰ ਨਾਲ ਟਕਰਾਉਣ ਮਗਰੋਂ ਬੱਸ ਪਲਟੀ  ਡਰਾਈਵਰ ਕੰਡਕਟਰ ਸਮੇਤ ਦਰਜਨ ਜ਼ਖਮੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 24 ਮਾਰਚ
ਇੱਥੇ ਰਾਜਪੁਰਾ ਰੋਡ ’ਤੇ ਸਥਿਤ ਮੁੱਖ ਬੱੱਸ ਅੱਡੇ ਦੇ ਨਜ਼ਦੀਕ ਅੱਜ ਇੱਕ ਕੈਂਟਰ ਵੱਲੋਂ ਪਿੱਛੋਂ ਮਾਰੀ ਗਈ ਟੱਕਰ ਕਾਰਨ ਪੀਆਰਟੀਸੀ ਦੀ ਬੱਸ ਪਲਟ ਗਈ। ਇਸ ਕਾਰਨ ਬੱਸ ਦੇ ਡਰਾਈਵਰ ਅਤੇ ਕੰਡਰਕਟਰ ਸਮੇਤ ਦਰਜਨ ਭਰ ਸਵਾਰੀਆਂ ਨੂੰ ਸੱਟਾਂ ਵੱਜੀਆਂ। ਮੁੱਢਲੀ ਸਹਾਇਤਾ ਉਪਰੰਤ ਭਾਵੇਂ ਬਹੁਤੀਆਂ ਸਵਾਰੀਆਂ ਨੂੰ ਤਾਂ ਛੁੱਟੀ ਮਿਲ ਗਈ ਪਰ ਦੋ ਸਵਾਰੀਆਂ ਅਤੇ ਡਰਾਈਵਰ ਕੰਡਕਟਰ ਦੇ ਜ਼ਿਆਦਾ ਸੱਟਾਂ ਵੱਜੀਆਂ ਹੋਣ ਕਾਰਨ ਉਹ ਅਜੇ ਵੀ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਹੈ। ਕੰਡਕਟਰ ਦੇ ਤਾਂ ਕਈ ਟਾਂਕੇ ਵੀ ਲੱਗੇ ਦੱਸੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਚੰਡੀਗੜ੍ਹ ਚੱਲ ਕੇ ਬਰਨਾਲਾ ਜਾ ਰਹੀ ਪੀਆਰਟੀਸੀ ਦੀ ਇਹ ਬੱਸ ਚੰਡੀਗੜ੍ਹ ਵੱਲੋਂ ਆਉਂਦਿਆਂ ਅਜੇ ਬੱਸ ਅੱਡੇ ਵੱਲ ਨੂੰ ਮੁੜ ਹੀ ਰਹੀ ਸੀ ਕਿ ਪਿੱਛੋਂ ਆ ਰਹੇ ਕੈਂਟਰ ਨੇ ਟੱਕਰ ਮਾਰ ਦਿਤੀ। ਇਸ ਕਾਰਨ ਇਹ ਬੱਸ ਡਿਵਾਈਡਰ ’ਤੇ ਜਾ ਚੜ੍ਹੀ ਅਤੇ ਪਲਟ ਗਈ।
ਇਸ ਮੌਕੇ ਬੱਸ ’ਚ 25 ਸਵਾਰੀਆਂ ਸਨ ਜਿਨ੍ਹਾਂ ਵਿਚੋਂ ਅੱਧੀਆਂ ਨੂੰ ਸੱਟਾਂ ਵੱਜੀਆਂ ਪਰ ਡਰਾਈਵਰ ਅਤੇ ਕੰਡਕਟਰ ਦੇ ਜ਼ਿਆਦਾ ਸੱਟਾਂ ਵੱਜੀਆਂ। ਇਸ ਸਬੰਧੀ ਥਾਣਾ ਅਰਬਨ ਅਸਟੇਟ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਅਮਨ ਬਰਾੜ ਦੀ ਅਗਵਾਈ ਹੇਠਾਂ ਪੁਲੀਸ ਟੀਮ ਵੀ ਪਹੁੰਚ ਗਈ ਸੀ ਪਰ ਪੁਲੀਸ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Author Image

sanam grng

View all posts

Advertisement
Advertisement
×