ਖਸਤਾ ਹਾਲ ਸੜਕ ਕਾਰਨ ਬੱਸ ਪਲਟੀ
05:30 AM Jun 06, 2025 IST
ਪੱਤਰ ਪ੍ਰੇਰਕ
ਪਠਾਨਕੋਟ, 5 ਜੂਨ
ਤਾਰਾਗੜ੍ਹ ਕੋਲ ਪਿੰਡ ਜੈਨੀਚੱਕ ਵਿੱਚ ਸੜਕ ਦੀ ਮਾੜੀ ਹਾਲਤ ਕਾਰਨ ਸਵਾਰੀਆਂ ਨਾਲ ਭਰੀ ਮਿਨੀ ਬੱਸ ਸੰਤੁਲਨ ਵਿਗੜਨ ਕਾਰਨ ਪਲਟ ਗਈ। ਇਸ ਮੌਕੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਨੇ ਸਵਾਰੀਆਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ 5 ਸਵਾਰੀਆਂ ਜ਼ਖ਼ਮੀਂ ਹੋ ਗਈਆਂ। ਜ਼ਖ਼ਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਦਾ ਪਤਾ ਲੱਗਦਿਆਂ ਸਾਰ ਸਥਾਨਕ ਪੁਲੀਸ ਘਟਨਾ ਸਥਾਨ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਸ ਕੰਡਾਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਸਵਾਰੀਆਂ ਲੈ ਕੇ ਪਠਾਨਕੋਟ ਤੋਂ ਤਾਰਾਗੜ੍ਹ ਵੱਲ ਜਾ ਰਹੇ ਸਨ। ਬੱਸ ਜਿਵੇਂ ਹੀ ਤਾਰਾਗੜ੍ਹ ਕੋਲ ਜੈਨੀਚੱਕ ਵਿੱਚ ਪੁੱਜੀ ਤਾਂ ਬੱਸ ਦਾ ਟਾਇਰ ਖੱਡੇ ਵਿੱਚ ਪੈ ਗਿਆ। ਇਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਪਲਟ ਗਈ। ਇਸ ਹਾਦਸੇ ਵਿੱਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ।
Advertisement
Advertisement