ਪਿੰਡ ਫਰੀਦ ਕੇ ਤੋਂ ਤੀਰਥ ਯਾਤਰੀਆਂ ਲਈ ਬੱਸ ਰਵਾਨਾ
ਪੱਤਰ ਪ੍ਰੇਰਕ
ਬੋਹਾ,1 ਮਾਰਚ
ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗ ਯਤਰੀਆਂ ਲਈ ਇੱਕ ਬੱਸ ਤਖਤ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਵੱਲ ਰਵਾਨਾ ਕੀਤੀ ਗਈ। ਪਿੰਡ ਫਰੀਦ ਕੇ ਤੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ , ਨਾਇਬ ਤਹਿਸੀਲਦਾਰ ਮੈਡਮ ਪ੍ਰਿਆ ਤੇ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ ਨੇ ਨਿਭਾਈ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਇਹ ਵਿਧਾਨ ਸਭਾ ਖੇਤਰ ਬੁਢਲਾਡਾ ਤੋਂ ਤੀਰਥ ਯਾਤਰਾ ਸਬੰਧੀ ਰਵਾਨਾ ਹੋਣ ਵਾਲੀ ਸੱਤਵੀਂ ਬੱਸ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਫਰ ਦੌਰਾਨ ਯਾਤਰੀਆਂ ਦੀਆ ਸੁੱਖ- ਸੁਵਿਧਾਵਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਗੁਰਦਰਸਨ ਸਿੰਘ ਪਟਵਾਰੀ ,ਬਲਵਿੰਦਰ ਸਿੰਘ ਔਲਖ, ਸੁਰਿੰਦਰ ਮਲਕੋ, ਸੋਸ਼ਲ ਮੀਡੀਆ ਇੰਚਾਰਜ ਜਸਵਿੰਦਰ ਸਿੰਘ, ਨਾਇਬ ਸਿੰਘ ਹਾਜ਼ਰ ਸਨ।