For the best experience, open
https://m.punjabitribuneonline.com
on your mobile browser.
Advertisement

ਬੱਸ ਨੇ ਗੱਡੀ ਨੂੰ ਮਾਰੀ ਟੱਕਰ; ਇਕ ਮੌਤ, ਪੰਜ ਜ਼ਖਮੀ

10:08 AM Oct 16, 2024 IST
ਬੱਸ ਨੇ ਗੱਡੀ ਨੂੰ ਮਾਰੀ ਟੱਕਰ  ਇਕ ਮੌਤ  ਪੰਜ ਜ਼ਖਮੀ
ਜ਼ਖਮੀ ਵਿਅਕਤੀ ਹਸਪਤਾਲ ’ਚ ਇਲਾਜ ਅਧੀਨ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 15 ਅਕਤੂਬਰ
ਜਲੰਧਰ ਤੋਂ ਫਗਵਾੜਾ ਵੱਲ ਆ ਰਹੀ ਮਜ਼ਦੂਰਾਂ ਦੀ ਭਰੀ ਗੱਡੀ ਦੇ ਡਰਾਈਵਰ ਵੱਲੋਂ ਚਹੇੜੂ ਲਾਗੇ ਬਰੇਕ ਲਗਾਉਣ ਕਾਰਨ ਪਿੱਛੋਂ ਆ ਰਹੀ ਬੱਸ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਜ਼ਦੂਰ ਰੇਲਵੇ ਦੇ ਠੇਕੇਦਾਰ ਦਾ ਕੰਮ ਕਰ ਰਹੇ ਸਨ ਅਤੇ ਕੰਮ ਕਰਨ ਲਈ ਗੱਡੀ ਰਾਹੀਂ ਜਾ ਰਹੇ ਸਨ। ਜਿਸ ਥਾਂ ’ਤੇ ਕੰਮ ਕਰਨਾ ਸੀ ਤਾਂ ਉੱਥੇ ਗੱਡੀ ਨੇ ਸਾਈਡ ’ਤੇ ਬਰੇਕ ਲਗਾ ਦਿੱਤੀ। ਇਸੇ ਦੌਰਾਨ ਚੰਡੀਗੜ੍ਹ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ ਇਸ ’ਚ ਟਕਰਾ ਗਈ।
ਐੱਸ.ਐੱਸ.ਐੱਫ. ਫੋਰਸ ਦੇ ਥਾਣੇਦਾਰ ਮੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੌਤਮ ਗੁਪਤਾ (31) ਵਜੋਂ ਹੋਈ ਹੈ ਜਦਕਿ ਜ਼ਖਮੀਆਂ ਦੀ ਪਛਾਣ ਸੁਰਿੰਦਰ ਸਿੰਘ, ਪ੍ਰੇਮ ਬਾਬੂ ਗੁਪਤਾ, ਰਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਦਿੱਲੀ, ਭੁਪਿੰਦਰ ਸਿੰਘ ਪੁੱਤਰ ਉਦੈ ਸ਼ੰਕਰ ਵਾਸੀ ਰੇਲਵੇ ਹੈੱਡਕੁਆਰਟਰ ਜਲੰਧਰ ਤੇ ਗੱਡੀ ਡਰਾਈਵਰ ਅਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਸੂਦਾ ਮੰਡੀ ਸ਼ਾਮਲ ਸਨ।

Advertisement

Advertisement
Advertisement
Author Image

Advertisement