ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਸ ਅਗਵਾ ਕਾਂਡ: ਮੁਕਾਬਲੇ ’ਚ ਜ਼ਖ਼ਮੀ ਹੋਇਆ ਇਕ ਅਗਵਾਕਾਰ ਗ੍ਰਿਫ਼ਤਾਰ, ਦੂਜਾ ਫ਼ਰਾਰ: 67 ਲੱਖ ਦੀ ਵਸੂਲੀ ਲਈ 34 ਸਵਾਰੀਆਂ ਨਾਲ ਭਰੀ ਬੱਸ ਕੀਤੀ ਅਗਵਾ

01:07 PM Aug 20, 2020 IST

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

Advertisement

ਚੰਡੀਗੜ੍ਹ, 20 ਅਗਸਤ

ਆਗਰਾ ਦੇ ਮਲਪੁਰਾ ਖੇਤਰ ਦੇ ਨਵੇਂ ਦੱਖਣੀ ਬਾਈਪਾਸ ਤੋਂ 34 ਯਾਤਰੀਆਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦਾ ਮੁੱਖ ਮੁਲਜ਼ਮ ਜੈਤਪੁਰ ਦਾ ਵਸਨੀਕ ਪ੍ਰਦੀਪ ਗੁਪਤਾ ਨਾਲ ਅੱਜ ਸਵੇਰੇ ਪੁਲੀਸ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਪ੍ਰਦੀਪ ਨੂੰ ਸੱਜੀ ਲੱਤ ਵਿਚ ਗੋਲੀ ਮਾਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਉਸ ਦੂਜਾ ਸਾਥੀ ਚਿਤਰਹਾਟ ਥਾਣਾ ਖੇਤਰ ਦੇ ਕਚੋਰਾ ਦਾ ਰਹਿਣ ਵਾਲਾ ਯਤੇਂਦਰ ਯਾਦਵ ਮੌਕੇ ਤੋਂ ਫ਼ਰਾਰ ਹੋ ਗਿਆ। ਮੁਕਾਬਲੇ ਵਿਚ ਸਵਾਟ ਦਾ ਸਿਪਾਹੀ ਸੁਦਰਸ਼ਨ ਵੀ ਜ਼ਖ਼ਮੀ ਹੋ ਗਿਆ ਹੈ। ਯਾਤਰੀਆਂ ਨਾਲ ਭਰੀ ਬੱਸ ਨੂੰ ਮੰਗਲਵਾਰ ਰਾਤ ਨੂੰ ਮਲਪੁਰਾ ਖੇਤਰ ਦੇ ਦੱਖਣੀ ਬਾਈਪਾਸ ਤੋਂ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ। ਡਰਾਈਵਰ ਅਤੇ ਕੰਡਕਟਰ ਨੇ ਬੁੱਧਵਾਰ ਸਵੇਰੇ ਛੇ ਵਜੇ ਮਲਪੁਰਾ ਥਾਣੇ ਵਿਚ ਘਟਨਾ ਦੀ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਫਤਿਹਾਬਾਦ ਇਲਾਕੇ ਵਿੱਚ ਚੈਕਿੰਗ ਦੌਰਾਨ ਇਹ ਮੁਕਾਬਲਾ ਹੋਇਆ। ਮੋਟਰਸਾਈਕਲ ’ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਪ੍ਰਦੀਪ ਨੂੰ ਜਦ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀ ਚਲਾ ਦਿੱਤੀ ਤੇ ਜਵਾਬੀ ਕਾਰਵਾਈ ਵਿੱਚ ਉਹ ਜ਼ਖ਼ਮੀ ਹੋ ਗਿਆ।

Advertisement

ਮੁੱਢਲੀ ਪੁੱਛ-ਪੜਤਾਲ ਦੌਰਾਨ ਪ੍ਰਦੀਪ ਨੇ ਦੱਸਿਆ ਕਿ ਉਸ ਨੇ 67 ਲੱਖ ਦੀ ਵਸੂਲੀ ਲਈ ਬੱਸ ਅਗਵਾ ਕੀਤੀ ਸੀ। ਅਸਲ ਵਿੱਚ ਕਲਪਨਾ ਟਰੈਵਲਜ਼ ਦੇ ਮਾਲਕ ’ਤੇ ਪ੍ਰਦੀਪ ਦੀ 67 ਲੱਖ ਦੀ ਲੈਣਦਾਰੀ ਸੀ। ਇਹ ਬੱਸ ਵੀ ਕਲਪਨ ਟਰੈਵਲਜ਼ ਦੀ ਸੀ। ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ।

Advertisement
Tags :
ਅਗਵਾਅਗਵਾਕਾਰਸਵਾਰੀਆਂਹੋਇਆਕਾਂਡ:ਕੀਤੀ:ਗ੍ਰਿਫ਼ਤਾਰਜ਼ਖ਼ਮੀਦੂਜਾਫ਼ਰਾਰਮੁਕਾਬਲੇਵਸੂਲੀ:
Advertisement