For the best experience, open
https://m.punjabitribuneonline.com
on your mobile browser.
Advertisement

ਸ੍ਰੀਲੰਕਾ ਵਿੱਚ ਬੱਸ ਦਰਿਆ ’ਚ ਡਿੱਗੀ; 11 ਹਲਾਕ, 40 ਜ਼ਖ਼ਮੀ

06:24 AM Jul 11, 2023 IST
ਸ੍ਰੀਲੰਕਾ ਵਿੱਚ ਬੱਸ ਦਰਿਆ ’ਚ ਡਿੱਗੀ  11 ਹਲਾਕ  40 ਜ਼ਖ਼ਮੀ
Advertisement

ਕੋਲੰਬੋ: ਸ੍ਰੀਲੰਕਾ ਵਿੱਚ ਦਰਿਆ ’ਚ ਬੱਸ ਡਿੱਗਣ ਕਾਰਨ 11 ਜਣਿਆਂ ਦੀ ਮੌਤ ਹੋ ਗਈ, ਜਦਕਿ 40 ਹੋਰ ਜ਼ਖ਼ਮੀ ਹੋ ਗਏ। ੲਿੱਕ ਅਧਿਕਾਰੀ ਨੇ ਦੱਸਿਆ ਕਿ ਅੱਖਰਾਏਪਾਥੂਥੂ ਤੋਂ 67 ਮੁਸਾਫ਼ਿਰਾਂ ਨੂੰ ਲਿਜਾ ਰਹੀ ਬੱਸ ਮਹਾਵੇਲੀ ਦਰਿਆ ਵਿੱਚ ਡਿੱਗ ਗਈ। ਕੁੱਝ ਯਾਤਰੀਆਂ ਨੂੰ ਲੋਕਾਂ ਤੇ ਫ਼ੌਜ ਦੀ ਮਦਦ ਨਾਲ ਬਚਾ ਲਿਆ ਗਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਤੇਜ਼ ਰਫ਼ਤਾਰ ਬੱਸ ਮਨਮਪਿਤੀਆ ’ਚ ਕੋਟੱਲਿਆ ਪੁਲ ਨਾਲ ਟਕਰਾਈ ਤੇ ਦਰਿਆ ਵਿੱਚ ਡਿੱਗ ਗਈ। ਪੁਲੀਸ ਅਨੁਸਾਰ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। -ਆਈਏਐੱਨਐੱਸ

Advertisement

Advertisement
Tags :
Author Image

joginder kumar

View all posts

Advertisement
Advertisement
×